ਕਮਿਊਨਿਟੀ ਨਿਯੰਤ੍ਰਣ
“ਏ.ਓ.ਐੱਚ.ਸੀ. ਵੱਲੋਂ ‘ਸਿਹਤ ਦੇਖ-ਰੇਖ ਵਿੱਚ ਸਥਾਨਕ ਕਮਿਊਨਿਟੀ ਦੇ ਨਿਯੰਤ੍ਰਣ ਦੇ ਰੁਝਾਨਾਂ ਅਤੇ ਫਾਇਦਿਆਂ ਦਾ ਦੁਬਾਰਾ ਜਾਇਜ਼ਾ’ (A Review of Trends and Benefits of Community Engagement and Local Community Governance In Healthcare, Patzer, 2006) ਵਿਸ਼ੇ `ਤੇ ਕਰਵਾਈ ਗਈ ਇੱਕ ਖੋਜ ਮੁਤਾਬਕ ਨਾਗਰਿਕਾਂ ਦੀ ਸ਼ਮੂਲੀਅਤ ਅਤੇ ਕਮਿਊਨਿਟੀ ਦੇ ਨਿਯੰਤ੍ਰਣ ਦੇ ਸਿਹਤ ਅਤੇ ਸਿਹਤ ਦੇਖ-ਰੇਖ ਨੂੰ ਅਨੇਕਾਂ ਅਹਿਮ ਫਾਇਦੇ ਹੋਣ ਦਾ ਯਕੀਨ ਹੈ। ਜਿਵੇਂ ਕਿ ਥੱਲੇ ਦਰਜ ਖਾਨੇਵਾਰ ਚਿਤਰ ਵਿੱਚ ਦਰਸਾਇਆ ਗਿਆ ਹੈ, ਅਨੇਕਾਂ ਹੀ ਪੱਧਰ ਹਨ ਜਿਨ੍ਹਾਂ `ਤੇ ਕਮਿਊਨਿਟੀ ਦੀ ਸ਼ਮੂਲੀਅਤ ਹੋ ਸਕਦੀ ਹੈ।

ਸੀ.ਐੱਚ.ਸੀ. ਸਿਹਤ ਦੇਖ-ਰੇਖ ਸੇਵਾ ਦੇ ਹਰ ਪੱਧਰ `ਤੇ ਕਮਿਊਨਿਟੀ ਦੀ ਸ਼ਮੂਲੀਅਤ ਦੀ ਜ਼ੋਰਦਾਰ ਹਿਮਾਇਤ ਕਰਦੀ ਹੈ ਅਤੇ ਇਹ ਗੱਲ ਦਾਅਵੇ ਨਾਲ ਕਹਿੰਦੀ ਹੈ ਕਿ ‘ਕਮਿਊਨਿਟੀ ਨਿਯੰਤ੍ਰਣ ਨੂੰ ਲਾਜ਼ਮੀ ਤੌਰ `ਤੇ ਭਾਈਚਾਰਕ ਪੱਧਰ `ਤੇ ਕਮਿਊਨਿਟੀ ਦੀ ਵੇਗਮਾਨਤਾ ਦੀ ਕਦਰ ਕਰਨੀ, ਅਤੇ ਇਸ ਤੋਂ ਸੇਧ ਲੈਣੀ ਚਾਹੀਦੀ ਹੈ’ (ਓਨਟੇਰੀਓ ਵਿੱਚ ਪ੍ਰਸਤਾਵਿਤ ਲੋਕਲ ਹੈਲਥ ਸਿਸਟਮ ਇੰਟੈਗ੍ਰੇਸ਼ਨ ਐਕਟ, 2005, ਯਾਣਿ ਕਿ ਬਿਲ 36 ਬਾਰੇ ਲੈਜਿਸਲੇਟਿਵ ਅਸੈਂਬਲੀ ਸਟੈਂਡਿੰਗ ਕਮੇਟੀ ਆਨ ਸ਼ੋਸ਼ਲ ਪਾਲਿਸੀ ਕੋਲ ਏ.ਓ.ਐੱਚ.ਸੀ. ਵੱਲੋਂ ਦਾਇਰ ਕੀਤੀ ਬੇਨਤੀ)। ਸਭਨਾਂ ਪੱਧਰਾਂ `ਤੇ ਮਾਇਨੇ ਰਖਾਉਣ ਵਾਲੀ ਸ਼ਮੂਲੀਅਤ ਕਿਸੇ ਆਬਾਦੀ ਲਈ ਸਿਹਤ ਨਾਲ ਸੰਬੰਧਤ ਸਭ ਤੋਂ ਚੰਗੇ ਪਰਿਣਾਮ ਲਿਆਉਂਦੀ ਹੈ ਅਤੇ ਨਤੀਜੇ ਵਜੋਂ ਕਮਿਊਨਿਟੀ ਨਿਯੰਤ੍ਰਣ ਉੱਭਰਦਾ ਹੈ ਜਿਸ ਵਿੱਚ ਸਥਾਨਕ ਨਾਗਰਿਕ ਖੁਦ ਆਪਣੀਆਂ ਕਮਿਊਨਿਟੀਆਂ ਦੀ ਸਿਹਤ `ਤੇ ਅਸਰ ਕਰਨ ਵਾਲੇ ਮੁੱਦਿਆਂ ਸੰਬੰਧੀ ਫੈਸਲੇ ਕਰਨ ਲਈ ਅਖ਼ਤਿਆਰਮੰਦ ਬਣਦੇ ਹਨ।
ਸਭ ਤੋਂ ਉੱਚੇ ਪੱਧਰ `ਤੇ ਫੈਸਲੇ ਲੈਣ ਦਾ ਅਖ਼ਤਿਆਰ ਸਿਆਸਤਦਾਨਾਂ, ਸਰਕਾਰੀ ਪ੍ਰਸ਼ਾਸਕਾਂ ਅਤੇ ਸਿਹਤ ਖੇਤਰ ਦੇ ਪੇਸ਼ਾਵਰ ਮਾਹਿਰਾਂ, ਜੋ ਸਿਹਤ ਦੇਖ-ਰੇਖ ਦੇ ਖੇਤਰ ਵਿੱਚ ਫੈਸਲੇ ਲੈਣ ਵਿੱਚ ਰਵਾਇਤੀ ਤੌਰ `ਤੇ ਹਾਵੀ ਰਹੇ ਹਨ, ਤੋਂ ਕਮਿਊਨਿਟੀ ਦੇ ਸਥਾਨਕ ਮੈਂਬਰਾਂ ਕੋਲ ਤਬਦੀਲ ਹੋ ਜਾਂਦਾ ਹੈ। ਦੱਖਣੀ-ਪੂਰਬੀ ਔਟਵਾ ਸੀ.ਐੱਚ.ਸੀ. ਦੇ ਐਗਜ਼ੈਕਿਊਟਿਵ ਡਾਇਰੈਕਟਰ ਡੇਵਿਡ ਹੋਲ ਮੁਤਾਬਕ ‘ਸੀ.ਐੱਚ.ਸੀ. ਦੇ ਬੋਰਡ ਦਾ ਫਰਜ਼ ਨਾ ਸਿਰਫ਼ ਕਮਿਊਨਿਟੀ ਦੀ ਝਲਕ ਵਿਖਾਉਣਾ ਹੈ, ਬਲਕਿ ਉਸ ਕਮਿਊਨਿਟੀ ਦੀ ਝਲਕ ਵਿਖਾਉਣਾ ਹੈ ਜਿਸ ਨੂੰ ਇਹ ਸੇਵਾਵਾਂ ਪ੍ਰਦਾਨ ਕਰਦੇ ਹਨ!’
ਬੁਨਿਆਦੀ ਸਿਹਤ ਦੇਖ-ਰੇਖ ਅਤੇ ਕਮਿਊਨਿਟੀ ਨਿਯੰਤ੍ਰਣ
ਓਨਟੇਰੀਓ ਵਿੱਚ ਸੀ.ਐੱਚ.ਸੀਜ਼. ਕਮਿਊਨਿਟੀ ਵੱਲੋਂ ਪ੍ਰਬੰਧਸ਼ੁਦਾ ਸਿਹਤ ਦੇਖ-ਰੇਖ ਦੇ ਬੁਨਿਆਦੀ ਅਦਾਰੇ ਹਨ। ਕਮਿਊਨਿਟੀ ਹੈਲਥ ਸੈਂਟਰਾਂ, ਜੋ ਓਨਟੇਰੀਓ ਵਿੱਚ ਬੁਨਿਆਦੀ ਸਿਹਤ ਦੇਖ-ਰੇਖ ਦੇ ਅਦਾਰਿਆਂ ਵਿੱਚੋਂ ਸਭ ਤੋਂ ਵੱਧ ਪੁਖਤਾ ਅਦਾਰੇ ਹਨ, ਵਿੱਚ ਕਮਿਊਨਿਟੀ ਨਿਯੰਤ੍ਰਣ ਦੀ ਕਾਮਯਾਬੀ ਦਾ ਸਬੂਤ ਉਨਾਂ ਨਵੀਨਤਾ-ਭਰਪੂਰ ਪ੍ਰੋਗਰਾਮਾਂ ਦੇ ਸਿਰਜੇ ਜਾਣ ਤੋਂ ਮਿਲਦਾ ਹੈ ਜੋ ਸਿਹਤ ਦੇ ਸਮਾਜਿਕ ਕਾਰਕਾਂ ਵਿੱਚ ਗੱਡੇ ਹੋਏ ਹਨ, ਅਤੇ ਆਪਣੇ ਵੱਲੋਂ ਉਸ ਕਮਿਊਨਿਟੀ ਦੀਆਂ ਲੋੜਾਂ ਨੂੰ ਹੁੰਘਾਰ ਦੇਣ ਲਈ ਤਿਆਰ ਹਨ ਜਿਸ ਵਿੱਚ ਉਹ ਸੇਵਾਵਾਂ ਪ੍ਰਦਾਨ ਕਰਦੇ ਹਨ। ਕਮਿਊਨਿਟੀ ਹੈਲਥ ਸੈਂਟਰ ਬੋਰਡ ਜਨਤਾ ਦੀ ‘ਮੂਹਰਲੀ ਕਤਾਰ’ ਤੋਂ ਅੱਗੇ ਵਧ ਚੁੱਕੇ ਹਨ – ਕਮਿਊਨਿਟੀ, ਸਿਹਤ ਅਤੇ ਸਮਾਜਿਕ ਮੁੱਦਿਆਂ ਵਿੱਚ ਸਰਗਰਮ ਲੋਕਾਂ ਤੋਂ ਬਦਲ ਕੇ ਉਨ੍ਹਾਂ ਤਕ ਜਿਨ੍ਹਾਂ ਨੂੰ ਸ਼ਮੂਲੀਅਤ ਦਾ ਮੌਕਾ ਹੀ ਨਹੀਂ ਮਿਲਦਾ।
ਜਿਸ ਕਮਿਊਨਿਟੀ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹੋਣ, ਉਸ ਦੀ ਸਿਆਣਪ, ਜਜ਼ਬੇ ਅਤੇ ਭਿੰਨਤਾ ਨੂੰ ਸੁਚੱਜ ਨਾਲ ਵਰਤਦਿਆਂ ਸੀ.ਐੱਚ.ਸੀਆਂ. ਸਥਾਨਕ ਨਿਵਾਸੀਆਂ ਦੀ ਸਿਹਤ ਦੇਖ-ਰੇਖ ਦੇ ਸੰਬੰਧ ਵਿੱਚ ਅਨੇਕਾਂ ਵਧੀਕ ਲਾਭ ਦੇਣ ਲਈ ਅਖ਼ਤਿਆਰਮੰਦ ਹੁੰਦੀਆਂ ਹਨ ਇਨ੍ਹਾਂ ਲਾਭਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
- ਸੀ.ਐੱਚ.ਸੀ. ਵੱਲੋਂ ਫੈਸਲੇ ਲੈਣ ਵਿੱਚ ਨਾਗਰਿਕਾਂ ਦੀ ਸ਼ਮੂਲੀਅਤ ਦੇ ਨਤੀਜੇ ਵਜੋਂ ਭਿੰਨਤਾ-ਭਰਪੂਰ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਲਚਕਦਾਰ ਪ੍ਰੋਗਰਾਮ ਅਤੇ ਸੇਵਾਵਾਂ (ਚਰਚ ਐਂਡ ਕੌਲੀਗਜ਼, 2005)
- ਕਮਿਊਨਿਟੀ ਦੀ ਸ਼ਮੂ਼ਲੀਅਤ, ਜੋ ਕਿ ਲੰਮੇ ਸਮੇਂ ਦੀ ਹੰਢਣਸਾਰਤਾ ਅਤੇ ਜਵਾਬਦੇਹੀ ਦਾ ਥੰਮ ਹੈ, ਕਮਿਊਨਿਟੀ ਦੀ ਸਮਰੱਥਾ, ਕਮਿਊਨਿਟੀ ਮਲਕੀਅਤ ਅਤੇ ਕਮਿਊਨਿਟੀ ਦੀ ਸ਼ਮੂਲੀਅਤ
- ਕਮਿਊਨਿਟੀ ਦੀ ਮੁਹਾਰਤ, ਗਿਆਨ ਅਤੇ ਰਾਇ ਨੂੰ ਉਨ੍ਹਾਂ ਵਿਅਕਤੀਆਂ ਕੋਲੋਂ ਜ਼ਾਹਰ ਕਰਾਉਣ ਅਤੇ ਬੁਲੰਦ ਕਰਾਉਣ ਦੀ ਕਾਬਲੀਅਤ ਜਿਹੜੇ ਕਮਿਊਨਿਟੀ ਵਿੱਚ ਰਹਿੰਦੇ ਹੋਣ ਅਤੇ ਸਿਹਤ ਅਤੇ ਤੰਦਰੁਸਤੀ ਦੇ ਮੁੱਦਿਆਂ ਨੂੰ ਕਰੀਬ ਤੋਂ ਜਾਣਦੇ ਹੋਣ – ਜਿਸ ਦੇ ਨਤੀਜੇ ਵਜੋਂ ਵਿਅਕਤੀਗਤ ਅਤੇ ਕਮਿਊਨਿਟੀ ਸਿਹਤ ਵਿੱਚ ਸੁਧਾਰ ਹੋਵੇ।
- ਕਮਿਊਨਿਟੀ ਨਿਯੰਤ੍ਰਣ, ਜੋ ਕਿ ਸਿਹਤ ਅਤੇ ਸਮਾਜਿਕ ਸੇਵਾਵਾਂ ਦੀ ਵਰਤੋਂ ਵਿੱਚ ਕਟੌਤੀ ਰਾਹੀਂ ਹਾਸਲ ਕੀਤਾ ਜਾਂਦਾ ਹੈ, ਰਾਹੀਂ ਖ਼ਰਚ ਵਿੱਚ ਕਮੀ
- ਭਾਈਚਾਰਿਆਂ ਅਤੇ ਸਿਹਤ ਦਰਮਿਆਨ ਸੰਬੰਧ {ਵੇਖੋ, ਉਦਾਹਰਣ ਵਜੋਂ ਸਟ੍ਰੌਂਗ ਨੇਬਰਹੁੱਡ ਰੀਪੋਰਟ (‘Strong Neighbourhoods Report’) ਯੂਨਾਈਟਿਡ ਵੇਅ, 2006}, ਜਦੋਂ ਕਮਿਊਨਿਟੀਆਂ ਸਿਹਤ ਦੇਖ-ਰੇਖ ਦੀਆਂ ਆਪਣੀਆਂ ਲੋੜਾ ਅਤੇ ਵਸੀਲਿਆਂ ਦੀ ਵਿਉਂਤਬੰਦੀ ਵਿੱਚ ਜੁੜੀਆਂ ਹੋਣ - ਮਜ਼ਬੂਤ, ਥਿਰਦਕੇ, ਮਾਇਨਾ ਰੱਖਦੇ ਸਿਹਤ ਦੇਖ-ਰੇਖ ਦੇ ਆਦਰੇ ਜੋ ਕਮਿਊਨਿਟੀ ਵਿੱਚ ਮਜਬੂਤ ਆਧਾਰ ਵਾਲੇ ਅਤੇ ਕਮਿਊਨਿਟੀ ਵੱਲੋਂ ਕਾਇਮ ਰੱਖੇ ਜਾਂਦੇ ਹੋਣ, ਵਿਚਲੇ ਮੁੱਦੇ
- ਸਹਿਯੋਗ ਦੀ ਉਸਾਰੀ ਅਤੇ ਸੇਵਾਵਾਂ ਦਾ ਏਕੀਕਰਣ ਜਿਸ ਦੇ ਨਤੀਜੇ ਵਜੋਂ ਸੇਵਾਵਾਂ ਦਾ ਦੁਹਰਾਓ ਘਟੇ ਅਤੇ ਖ਼ਰਚਿਆਂ ਵਿੱਚ ਕਟੌਤੀ ਹੋਵੇ






