This site is made possible by Bramalea Community Health Centre.


MyMalton.ca, ਜੋ ਕਮਿਊਨਿਟੀ ਦਾ ਇੱਕ ਧੁਰਾ ਅਤੇ ਮਾਲਟਨ ਸੀ.ਐੱਚ.ਸੀ.
ਲਈ ਇੰਟਰਨੈੱਟ ਉਤਲਾ ਮੁੱਖ ਪੰਨਾ ਵੀ ਹੈ, ਵਿਖੇ ਤੁਹਾਡਾ ਸਵਾਗਤ ਹੈ! ਇੱਕ
ਵਧੇਰੇ ਤੰਦਰੁਸਤ ਮਾਲਟਨ ਉਸਾਰਨ ਹਿਤ ਮਾਲਟਨ ਦੇ ਨਿਵਾਸੀਆਂ ਅਤੇ
ਕਮਿਊਨਿਟੀ ਦੇ ਦਾਅਵੇਦਾਰਾਂ ਲਈ ਇਹ ਵੈੱਬਸਾਈਟ ਤਾਲਮੇਲ ਸਥਾਪਤ
ਕਰਨ, ਸਹਿਯੋਗ ਕਰਨ ਅਤੇ ਵਿਚਾਰ ਸਾਂਝੇ ਕਰਨ ਦੀ ਥਾਂ ਵੀ ਹੈ।

ਮਾਲਟਨ ਸੀ.ਐੱਚ.ਸੀ. ਇੱਕ ਨਵੇਂ ਗ਼ੈਰ-ਮੁਨਾਫ਼ਾ, ਕਦਰਾਂ-ਕੀਮਤਾਂ `ਤੇ ਆਧਾਰਤ ਅਦਾਰੇ
ਬਰੈਮਲੀ ਕਮਿਊਨਿਟੀ ਹੈਲਥ ਸੈਂਟਰ ਵੱਲੋਂ ਪ੍ਰਬੰਧਸ਼ੁਦਾ ਹੋਵੇਗਾ ਜੋ ਸਿਹਤ ਪ੍ਰੋਤਸਾਹਨ
ਅਤੇ ਰੋਕ-ਥਾਮ ਵਾਲ਼ੇ ਪ੍ਰੋਗਰਾਮਾਂ ਅਤੇ ਬੁਨਿਆਦੀ ਸਿਹਤ ਦੇਖ-ਰੇਖ ਦੀਆਂ ਸੇਵਾਵਾਂ ਪ੍ਰਦਾਨ
ਕਰਦਾ ਹੈ ਅਤੇ ਕਮਿਊਨਿਟੀ ਦੀ ਸਮਰੱਥਾ ਵਧਾਉਣ ਅਤੇ ਇੱਕ ਸਿਹਤਮੰਦ ਕਮਿਊਨਿਟੀ
ਉਸਾਰਨ ਲਈ ਸਥਾਨਕ ਨਿਵਾਸੀਆਂ ਅਤੇ ਹੋਰ ਅਦਾਰਿਆਂ ਨਾਲ ਮਿਲ਼ ਕੇ ਯਤਨ ਕਰਦਾ ਹੈ।

ਸਾਡੇ ਵੱਲੋਂ ਮਾਲਟਨ ਸੀ.ਐੱਚ.ਸੀ. ਨੂੰ ਇੱਕ ਹਕੀਕੀ ਰੂਪ ਦੇਣ ਦੀ ਤਿਆਰੀ ਦੌਰਾਨ ਬੜੀਆਂ
ਉਤਸ਼ਾਹਜਨਕ ਗੱਲਾਂ ਵਾਪਰਨਗੀਆਂ। ਮਿਹਰਬਾਨੀ ਕਰ ਕੇ ਇਸ ਵੈੱਬਸਾਈਟ ਨੂੰ ਵੇਖੋ, ਅਤੇ
ਮਾਲਟਨ ਦੀ ਸਿਹਤਮੰਦੀ ਵਿੱਚ ਯੋਗਦਾਨ ਪਾਉਣ ਬਾਰੇ ਨਵੀਂਆਂ ਖ਼ਬਰਾਂ ਅਤੇ ਮੌਕਿਆਂ ਬਾਰੇ
ਜਾਣਕਾਰੀ ਲਈ ਬਾਅਦ ਵਿੱਚ ਵੀ ਇਸ ਨੂੰ ਬਾਕਾਇਦਗੀ ਨਾਲ ਵੇਖਦੇ ਰਹਿਣਾ।

News & Events   Malton Speaks Out!

ਇੱਕ ਹੱਕ ਹੈ ਅਤੇ ਇੱਕ ਰਿਆਇਤ ਨਹੀਂ: ਜਿਵੇਂ ਹੀ ਉਹ ਹੈਲਥ-ਕੇਅਰ ਦੀ ਬਹਿਸ ਸ਼ੁਰੂ ਕਰਦੇ ਹਨ ਐੱਨ ਡੀ ਪੀ ਲੀਡਰ ਅਮਰੀਕਨਾਂ ਨੂੰ ਮੈਡੀਕੇਅਰ ਦੇ ਹੱਕ ਵਿੱਚ ਗੱਲ ਕਰਦੇ ਹਨ
ਸਖ਼ਤ ਵਿਰੋਧ ਦੇ ਬਾਵਜੂਦ ਸਾਬਕਾ ਸੱਸਕੈਚਵਨ ਪ੍ਰੀਮੀਅਰ ਟੋਮੀ ਡੱਗਲਸ ਨੇ ਕਨੇਡਾ ਵਿੱਚ ਪਬਲਿਕ ਹੈਲਥ ਸਿਹਤ-ਸੰਭਾਲ ਦਾ ਮੁੱਢ-ਬੰਨ੍ਹਿਆ ਸੀ। ਫੈਡਰਲ ਐੱਨ ਡੀ ਪੀ ਲੀਡਰ ਜੈਕ ਲੇਟਨ ਅਮਰੀਕਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਦਾ ਵਿਰੋਧ ਕਰਨਾ ਉਚਿੱਤ ਹੈ। {ਹੋਰ…}

ਕਨੇਡਾ ਦਾ ਬੈਸਟ ਡਾਇਵਰਸਟੀ ਐਂਪਲਾਇਰ 2009
ਕਨੇਡਾ ਦਾ ਬੈਸਟ ਡਾਇਵਰਸਟੀ ਐਂਪਲਾਇਰਜ਼ ਦੇ ਮੁਕਾਬਲੇ ਦਾ ਨਿਸ਼ਾਨਾ ਕੰਪਨੀਆਂ ਦੀ ਪਛਾਣ ਕਰਨੀ ਹੈ ਜਿਹੜੀਆਂ ਭਿੰਨਤਾ ਦੇ ਸਿਧਾਤਾਂ ਨੂੰ ਸਵੀਕਾਰ ਕਰ ਚੁੱਕੀਆਂ ਹੋਈਆਂ ਹਨ। ਵੇਖੋ ਕਿਹੜੇ ਕਨੇਡਾ ਦੇ ਚੋਟੀ ਦੇ 35 ਭਿੰਨਤਾ ਐਂਪਲਾਇਰਜ਼ ਦੀ ਸੂਚੀ ਵਿੱਚ ਆਉਂਦੇ ਹਨ, ਅਤੇ ਉਸ ਬਾਰੇ ਪੜ੍ਹੋ ਜੋ ਇਨ੍ਹਾਂ ਕੰਪਨੀਆਂ ਨੂੰ
ਵਿਲੱਖਣ ਬਣਾ ਦਿੰਦਾ ਹੈ। {ਹੋਰ…}

ਯੂਨਾਈਟਿੱਡ ਕੋਈ ਰਸਤਾ ਨਹੀਂ ਲੱਭ ਸਕਦਾ
ਕੱਲ੍ਹ ਟੋਰਾਂਟੋ ਦੇ ਯੂਨਾਈਟਿਡ ਵੇਅ (United Way) ਨੇ ਐਲਾਨ ਕੀਤਾ ਹੈ ਕਿ ਜਦੋਂ ਉਹ ਮੂਲ ਮੈਂਬਰ ਇਜਨਸੀਆਂ ਦੇ ਪਲੱਗ ਖਿੱਚ ਨਹੀਂ ਰਹੀ ਹੈ, ਕਮਿਉਨਿਟੀ ਵਿਕਾਸ ਪ੍ਰੋਜੈਕਟਾਂ ਲਈ 2009 ਸਾਲ ਵਾਸਤੇ ਇੱਕੋ-ਵਾਰ ਦੀਆਂ ਗਰਾਂਟਾਂ ਨੂੰ ਮੁਲਤਵੀ ਕੀਤਾ ਜਾ ਰਿਹਾ
ਹੈ। {ਹੋਰ…}

 


"ਜੇ ਕਿਸੇ ਵਿਅਕਤੀ ਨੂੰ ਸਿਹਤ ਦੇਖਭਾਲ ਸੇਵਾਵਾਂ ਦੇ ਰਾਹ ‘ਚ ਕੋਈ ਅੜਿੱਕਾ ਮਿਲ ਰਿਹਾ ਹੈ ਤਾਂ ਉਸ ਲਈ “ਕਮਿਊਨਿਟੀ ਸਿਹਤ ਕੇਂਦਰ” (CHC) ਇੱਕ ਮਹੱਤਵਪੂਰਨ ਸਾਧਨ ਹਨ। ਮੇਰੀ
ਪੁਰਜ਼ੋਰ ਸਿਫਾਰਸ਼ ਹੈ ਕਿ ਤੁਸੀਂ ਆਪਣੇ ਇਲਾਕੇ ਦੇ CHC ਦਾ ਔਨਲਾਈਨ ਪਤਾ ਕਰੋ ਅਤੇ ਇਹਨਾਂ ਗੈਰ-ਮੁਨਾਫਾ, ਕਮਿਊਨਿਟੀ ਆਧਾਰਤ ਏਜੰਸੀਆਂ ਬਾਰੇ www.bramaleachc.ca ਤੇ ਜਾਂ www.mymalton.ca ਤੇ ਹੋਰ ਜਾਣਕਾਰੀ ਪ੍ਰਾਪਤ ਕਰੋ!"
ਡਾ. ਕੁਲਦੀਪ ਐਸ. ਕੁਲਾਰ, ਬ੍ਰੈਮੇਲੀਆ-ਗੋਰ-ਮਾਲਟਨ ਲਈ MPP

ਵਧੇਰੇ ਪੜ੍ਹੋ
ਆਪਣੀਆਂ ਟਿੱਪਣੀਆਂ ਭੇਜੋ

Special Thanks to Central West LHIN