This site is made possible by Bramalea Community Health Centre.

ਮਾਲਟਨ ਕਮਿਊਨਿਟੀ ਸ਼ਮੂਲੀਅਤ ਅੰਤਿਮ ਰਿਪੋਰਟ ਦਾ ਸਾਰਾਂਸ਼

ਮਾਲਟਨ ਕਮਿਊਨਿਟੀ ਹੈਲਥ ਸੈਂਟਰ ਵਾਸਤੇ ਯੋਜਨਾਬੰਦੀ ਅਤੇ ਵਿਕਾਸ ਦਾ ਇੱਕ ਹਿੱਸਾ ਕਮਿਊਨਿਟੀ ਸ਼ਮੂਲੀਅਤ (ਇੰਗੇਜਮੈਂਟ) ਪ੍ਰਕਿਰਿਆ ਸੀ, ਜਿਹੜੀ ਅਗਸਤ ਦੇ ਆਖੀਰ ਵਿੱਚ ਸ਼ੁਰੂ ਹੋਈ, ਅਤੇ ਦਸੰਬਰ 2008 ਵਿੱਚ ਪੂਰੀ ਹੋਈ। ਉਸ ਅਰਸੇ ਦੌਰਾਨ,  ਮਾਲਟਨ ਸੀ ਐੱਚ ਸੀ (CHC) ਦੀ ਕਮਿਊਨਿਟੀ ਸ਼ਮੂਲੀਅਤ ਪ੍ਰਕਿਰਿਆ ਮਾਲਟਨ  ਦੀਆਂ ਹੱਦਾਂ ਅੰਦਰ ਦੇ ਵਾਸੀਆਂ, ਸੇਵਾ ਮੁਹਈਆਕਾਰਾਂ, ਕਮਿਊਨਿਟੀ ਗਰੁੱਪਾਂ, ਅਤੇ ਲੀਡਰਾਂ ‘ਤੇ ਕੇਂਦ੍ਰਿਤ ਰਹੀ ਇਹ ਯਕੀਨੀ ਬਣਾਉਣ ਵਾਸਤੇ ਕਿ ਮਾਲਟਨ ਸੀ ਐੱਚ ਸੀ ਢੁਕਵੀਆਂ ਅਤੇ ਪ੍ਰਾਸੰਗਿਕ ਸੇਵਾਵਾਂ ‘ਤੇ ਉਸਰੇ ਜੋ ਸਥਾਨਕ ਵ`ਸੋਂ ਦੀਆਂ ਸਿਹਤ ਲੋੜਾਂ ਦਾ ਉੱਤਰ ਦyvy।

ਕਮਿਊਨਿਟੀ ਸ਼ਮੂਲੀਅਤ ਪ੍ਰਕਿਰਿਆ ਦੀਆਂ ਮੁੱਖ ਪਹਿਲਤਾਵਾਂ ਇਹ ਕਰਨਾ ਸੀ:
 

  • ਸੀ ਈ (CE) ਪ੍ਰਕਿਰਿਆ ਦੀ ਅਗਵਾਈ ਅਤੇ ਸਹਾਇਤਾ ਕਰਨ ਲਈ ਕਮਿਊਨਿਟੀ ਨੁਮਾਇੰਦਿਆਂ ਦੀ ਇੱਕ ਐਡਵਾਈਜ਼ਰੀ ਕਮੇਟੀ ਦੀ ਸਥਾਪਨਾ ਕਰਨਾ;  
  •   ਮਾਲਟਨ ਵਾਸੀਆਂ ਦਾ ਇੱਕ ਆਬਾਦੀ ਸਿਹਤ ਤਸਵੀਰ (ਪ੍ਰੋਫਾਈਲ) ਵਿਕਸਤ ਕਰਨ ਲਈ ਅੰਕੜੇ ਇਕੱਤਰ ਕਰਨੇ;
  • ਪਾਲਣ ਹਿਤ ਨਾਲ ਸੰਪਰਕ ਸਥਾਪਤ ਕਰਨਾ, ਅਤੇ ਸੀ ਈ ਦੀਆਂ ਗਤੀਵਿਧੀਆਂ ਜਿਵੇਂ ਕਿ ਇੰਟਰਵਿਊ, ਫੋਕਸ ਗਰੁੱਪਾਂ, ਅਤੇ ਪਬਲਿਕ ਫੋਰਮ ਸਮਾਗਮ ਦੇ ਤਾਲਮੇਲ ਦੁਆਰਾ ਵੰਨ ਸੁਵੰਨੇ ਸਥਾਨਕ ਲਾਭDwrkW ਕੋਲੋਂ ਇਨਪੁਟ ਇਕੱਠੀ ਕਰਨੀ;
  • ਸਥਾਨਕ ਸੰਪਤੀਆਂ (ਅਸੈੱਟਸ), ਸਿਹਤ ਲੋੜਾਂ ਅਤੇ ਸਰਵਿਸ ਖੱਪਿਆਂ ਦੀ ਪਹਿਚਾਣ ਕਰਨੀ ਜਿਨ੍ਹਾਂ ‘ਤੇ ਆਧਾਰਤ ਮਾਲਟਨ ਸੀ ਐੱਚ ਸੀ ਦੀਆਂ ਪਹਿਲਤਾ ਵਾਲੇ ਲੋਕਾਂ, ਪ੍ਰੋਗਰਾਮਾਂ ਅਤੇ ਸੇਵਾਵਾਂ (ਸਮੇਤ ਅਮਲਾ ਨਿਯੁਕਤ ਕਰਨ ਦੇ) ਸਬੰਧੀ ਸਿਫਾਰਸ਼ਾਂ krnIਆਂ।

ਮਾਲਟਨ ਕਮਿਊਨਿਟੀ ਸ਼ਮੂਲੀਅਤ ਪ੍ਰਕਿਰਿਆ ਦਾ ਉਨਟਾਰੀਓ ਹੈਲਥ ਸੈਂਟਰਜ਼ ਦੀ ਐਸੋਸੀਏਸ਼ਨ ਵੱਲੋਂ ਸੰਚਾਲਣ ਕੀਤਾ ਗਿਆ ਸੀ, ਜਿਸ ਦੇ ਕੰਮ ਨੂੰ ਇੱਕ ਨਿਯੁਕਤ ਕੀਤੀ ਗਈ ਐਡਵਾਈਜ਼ਰੀ ਕਮੇਟੀ ਵੱਲੋਂ ਨਿਰਦੇਸ਼ਤ ਕੀਤਾ ਗਿਆ ਸੀ। ਅਗਸਤ, 2008 ਵਿੱਚ ਸਥਾਪਤ ਕੀਤੀ ਗਈ ਐਡਵਾਈਜ਼ਰੀ ਕਮੇਟੀ ਦਾ ਬੁਨਿਆਦੀ ਕੰਮ ਕਮਿਊਨਿਟੀ ਸ਼ਮੂਲੀਅਤ (ਸੀ ਈ) ਸਲਾਹਕਾਰਾਂ ਨਾਲ ਮਿਲਕੇ ਕੰਮ ਕਰਨਾ, ਉਨ੍ਹਾਂ ਦੇ ਕੰਮ ਦੀ ਦੇਖਭਾਲ ਕਰਨਾ ਸੀ, ਅਤੇ ਮਾਲਟਨ ਕਮਿਊਨਿਟੀ ਲਾਭDwrkW q`k ਪਹੁੰਚ ਕਰਨੀ ਅਤੇ ਸਬੰਧ ਬਣਾਉਣ ਵਿੱਚ ਸਹਾਇਤਾ ਕਰਨੀ ਸੀ। ਮਾਲਟਨ ਸੀ ਐੱਚ ਸੀ ਐਡਵਾਈਜ਼ਰੀ ਕਮੇਟੀ ਦੀ ਮੈਂਬਰਸ਼ਿਪ ਇਨ੍ਹਾਂ ਨਾਲ ਬਣੀ ਹੋਈ ਹੈ: ਬਰੈਮਲੀ ਕਮਿਊਨਿਟੀ ਹੈਲਥ ਸੈਂਟਰ ਦੇ ਐਗਜ਼ੈਕਟਿਵ ਡਾਇਰੈਕਟਰ, ਡਾਇਰੈਕਟਰ ਆਫ ਕਲਾਇੰਟ ਸਰਵਸਿਜ਼, ਡਾਇਬਟੀਜ਼ ਕੋਆਰਡੀਨੇਟਰ, ਅਤੇ ਐਡਮਨਿਸਟਰੇਟਿਵ ਕੋਆਰਡੀਨੇਟਰ, ਅਤੇ ਕਮਿਊਨਿਟੀ ਮੈਂਬਰਜ਼ ਜਿਹੜੇ ਮਾਲਟਨ ਦੀ ਆਬਾਦੀ ਦਾ ਅਕਸ ਹੋਣ ਅਤੇ ਕਮਿਊਨਿਟੀ ਅਤੇ ਅੱਜ ਕੱਲ੍ਹ ਉਪਲਬਧ ਸੇਵਾਵਾਂ ਬਾਰੇ ਗਿਆਨਵਾਨ ਹੋਣ।  
         
ਮਿਉਂਸਪਲ (ਮਿਸੀਸਾਗਾ), ਰਿਜਨਲ (ਪੀਲ), ਲੋਕਲ ਹੈਲਥ ਇੰਟੈਗਰੇਸ਼ਨ ਨੈਟਵਰਕ (ਸੀ ਡਬਲਯੂ ਐੱਲ ਐੱਚ ਆਈ ਐੱਨ - CWLHIN), ਅਤੇ ਸੂਬਾਈ ਦਰਾਂ, ਦੀ ਤੁਲਨਾ ਵਿੱਚ ਵੀਹ ਵੱਖ ਵੱਖ ਅੰਕੜਾ ਸਰੋਤਾਂ ਨੂੰ ਵਰਤਦਿਆਂ ਮਾਲਟਨ ਵਾਸੀਆਂ ਦਾ ਬਿਲਕੁਲ ਹੀ ਤਾਜ਼ਾ ਸਮਾਜਿਕ-ਆਰਥਿਕ ਸਿਹਤ ਰੁਤਬਾ, ਅਤੇ ਸਿਹਤ ਅਮਲਾਂ ਨੂੰ ਬਿਆਨ ਕਰਦਾ ਇੱਕ ਆਬਾਦੀ ਸਿਹਤ ਪ੍ਰੋਫਾਈਲ ਵਿਕਸਤ ਕੀਤਾ ਗਿਆ ਸੀ। 

ਇੱਕ ਸਿਹਤ ਯੋਜਨਾਬੰਧੀ ਪਰਿਪੇਖ ਤੋਂ, ਇੱਕ ਆਬਾਦੀ ਦੀਆਂ ਸਮਾਜਿਕ-ਆਰਥਿਕ ਵਿਸ਼ੇਸ਼ਤਾਈਆਂ ਸਥਾਨਕ ਆਬਾਦੀ ਦੀ ਜਾਣਕਾਰੀ ਲੈਣ ਲਈ ਹੀ ਕੇਵਲ ਮਹੱਤਵਪੂਰਨ ਨਹੀਂ ਹਨ, ਪਰ ਇਸ ਕਰਕੇ ਵੀ ਕਿ ਉਹ ਸੰਭਾਵੀ ਸਿਹਤ ਜੋਖਮ ਦੀ ਨਿਸ਼ਾਨਦੇਹੀ ਕਰਨ ਵਾਲIAW ਹਨ, ਅਤੇ ਮੌਜੂਦਾ ਹੈਲਥਕੇਅਰ ਦੀ ਵਰਤੋਂ ਦੇ ਨਮੂਨਿਆਂ ਦੀ ਵਿਆਖਿਆ ਕਰ ਸਕਦIAW ਹਨ। ਸੂਬਾ (2006) dI qulnw iv`c, ਮਾਲਟਨ ਇੱਕ ਨੀਵੀਂ ਔਸਤਨ ਪਰਿਵਾਰਕ ਆਮਦਨ ਅਤੇ hyT id`iqAW dI ਇੱਕ ਉਚੇਰੀ ਅਨੁਪਾਤ ਰੱਖਦਾ ਸੀ:
 

  • 0 ਤੋਂ 4, 5 ਤੋਂ 9, 10 ਤੋਂ 14 ਅਤੇ 10 ਤੋਂ 24 ਸਾਲ ਦੇ ਵਾਸੀਆਂ ਦੀ
  • ਆਬਾਦੀਆਂ ਜਿਹੜੀਆਂ ਘਰ ਵਿੱਚ ਬਹੁਤੀ ਵਾਰੀ ਇੱਕ ਗੈਰ-ਸਰਕਾਰੀ ਭਾਸ਼ਾ ਬੋਲਦੀਆਂ ਸਨ (ਮਾਲਟਨ ਵਾਸੀਆਂ ਦਾ 55.7%)
    • 26.5% ਘਰ ਵਿੱਚ ਬਹੁਤੀ ਵਾਰੀ ਪੰਜਾਬੀ ਬੋਲਦੇ ਸਨ
    • 4.8% ਅਟਾਲੀਅਨ ਬੋਲਦੇ ਸਨ
    • 4.4% ਉਰਦੂ ਬੋਲਦੇ ਸਨ
    • 3.8% ਗੁਜਰਾਤੀ ਬੋਲਦੇ ਸਨ
    • 3.3% ਹਿੰਦੀ ਬੋਲਦੇ ਸਨ
  • ਨਸਲੀ ਅਤੇ ਆਵਾਸੀ ਕਮਿਊਨਿਟੀਆਂ
    • ਮਾਲਟਨ – 77.7% ਆਬਾਦੀ ਦਾ
    • ਮਿਸੀਸਾਗਾ – 49.0% ਆਬਾਦੀ ਦਾ
    • ਉਨਟਾਰੀਓ – 22.8% ਆਬਾਦੀ ਦਾ
  • ਕਿਸੇ ਹਾਈ ਸਕੂਲ ਸਰਟੀਫਿਕੇਟ, ਡਿਪਲੋਮਾ ਜਾਂ ਡਿਗਰੀ ਤੋਂ ਬਗੈਰ ਵਿਅਕਤੀ
  • ਬੇਰੁਜ਼ਗਾਰੀ

ਸੀ ਈ ਪ੍ਰਕਿਰਿਆ ਦੌਰਾਨ ਸੰਚਾਲਤ ਕੀਤੀਆਂ ਗਈਆਂ ਅਹਿਮ ਕਿਰਿਆਵਾਂ ਵਿੱਚ ਸ਼ਾਮਲ ਸਨ: ਅਹਿਮ ਨੁਮਾਇੰਦਿਆਂ ਨਾਲ ਇੰਟਰਵਿਊ, ਫੋਕਸ ਗਰੁੱਪ, ਪੇਸ਼ਕਾਰੀਆਂ, ਇੱਕ ਔਨਲਾਈਨ ਸਰਵੇਖਣ, ਅਤੇ ਕਮਿਊਨਿਟੀ ਫੋਰਮ ਸਮਾਗਮ । ਇਨ੍ਹਾਂ ਕਿਰਿਆਵਾਂ ਦੀ ਹਰ ਇੱਕ ਕਿਰਿਆ ਵਿੱਚ ਹਿੱਸਾ ਲੈਣ ਵਾਲਿਆਂ ਨੇ ਮਾਲਟਨ ਵਿੱਚ ਅੱਜ ਕੱਲ੍ਹ ਉਪਲਬਧ ਸਿਹਤ ਤੇ ਸਮਾਜਿਕ ਸੇਵਾਵਾਂ ਦੀ ਸੰਪਤੀ (ਅਸੈਟਸ) ਅਤੇ ਖੱਪਿਆਂ ਬਾਰੇ ਵਿਚਾਰ ਦਿੱਤੇ; ਮਾਲਟਨ ਸੀ ਐੱਚ ਸੀ  ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਸਥਾਨ ਅਤੇ ਪ੍ਰੋਗਰਾਮਾਂ, ਅਤੇ ਅਮਲਾ ਨਿਯੁਕਤ ਕਰਨ ਸਬੰਧੀ ਸੁਝਾਅ ਵੀ ਦਿੱਤੇ। ਕੁੱਲ ਮਿਲਾਕੇ, 404 ਵਿਅਕਤੀ ਕਮਿਊਨਿਟੀ ਸ਼ਮੂਲੀਅਤ ਪ੍ਰਕਿਰਿਆ ਵਿੱਚ ਸ਼ਾਮਲ ਹੋਏ, ਸਮੇਤ 309 ਕਮਿਊਨਿਟੀ ਮੈਂਬਰਜ਼ ਅਤੇ 56 ਸੇਵਾ ਮੁਹਈਆਕਾਰਾਂ ਦੇ।

ਫੋਕਸ ਗਰੁੱਪ ਦੇ ਤਰੀਕਿਆਂ ਵਿੱਚ, ਸੱਦੇ ਗਏ ਹਿੱਸਾ ਲੈਣ ਵਾਲਿਆਂ ਨੂੰ ਚਰਚਾ ਕਰਨ ਲਈ ਕੁਝ ਇੱਕ ਖੁੱਲ੍ਹੇ ਸਵਾਲ ਦਿੱਤੇ ਗਏ ਸਨ। ਸਾਰੇ ਹਿੱਸਾ ਲੈਣ ਵਾਲਿਆ ਨੂੰ ਆਪਣੇ ਆਪਣੇ ਮਸ਼ਵਰੇ ਦੇਣ ਲਈ ਉਤਸ਼ਾਹਤ ਕੀਤਾ ਗਿਆ ਸੀ ਅਤੇ ਜਿਹੜੇ ਨੁਕਤੇ ਉਠਾਏ ਗਏ ਸਨ ਉਨ੍ਹਾਂ ਨੂੰ ਰਿਕਾਡ ਕੀਤਾ ਗਿਆ ਸੀ। ਕਿਸੇ ਸਹਿਮਤ hox ਦੀ ਜ਼ਰੂਰਤ ਨਹੀਂ ਸੀ; ਸੰਪਤੀਆਂ, ਮੁੱਦੇ, ਸੰਭਾਵੀ ਹੱਲ, ਅਤੇ ਸਿਫਾਰਸ਼ਾਂ ਦੀ ਪਹਿਚਾਣ ਕਰਨ ਲਈ ਇਹ ਇੱਕ ਨਿਰੋਲ ਖੋਜਵਾਂ ਅਭਿਆਸ ਸੀ। ਮਾਲਟਨ ਸੀ ਐੱਚ ਸੀ ਐਡਵਾਈਜ਼ਰੀ ਕਮੇਟੀ ਨੇ ਫੋਕਸ ਗਰੁੱਪW iv`c ਸ਼ਾਮਲ ਕਰਨ ਲਈ 5 ਸੇਵਾ ਵਰਤੋਂਕਾਰ ਆਬਾਦੀਆਂ ਨੂੰ ਪਹਿਚਾਣਿਆ ਸੀ: ਮਾਪੇ/ਕੇਅਰਗਿਵਰਜ਼ (2 ਸੈਸ਼ਨਜ਼), ਸਾਊਥ ਏਸੀਅਨ ਵਾਸੀ (ਔਰਤਾਂ ‘ਤੇ ਖਾਸ ਫੋਕਸ ਨਾਲ), ਕਾਲੇ ਵਾਸੀਆਂ, ਨੌਜਵਾਨਾਂ ਦੇ (2 ਸੈਸ਼ਨਜ਼) ਅਤੇ ਬਜ਼ੁਰਗਾਂ। ਫੋਕਸ ਗਰੁੱਪਾਂ ਵਿੱਚ ਹਿੱਸਾ ਲੈਣ ਲਈ ਸੇਵਾ ਮੁਹਈਆਕਾਰਾਂ ਵਿੱਚੋਂ 4 ਗਰੁੱਪਾਂ ਨੂੰ ਪਹਿਚਾਣਿਆ ਗਿਆ ਸੀ: ਪੀਲ ਪਬਲਿਕ ਹੈਲਥ, ਔਰਤਾਂ ਨਾਲ ਦੁਰਵਿਹਾਰ ਵਿਰੁੱਧ ਪੀਲ ਕਮੇਟੀ, ਵਿਸ਼ਵਾਸ਼-ਆਧਾਰਤ ਸੰਗਠਨਾਂ ਦੇ ਆਗੂ, ਅਤੇ ਡਫਰਿਨ-ਪੀਲ ਕੈਥੋਲਿਕ ਅਤੇ ਪੀਲ ਡਿਸਟ੍ਰਿਕਟ ਸਕੂਲ ਬੋਰਡਾਂ ਦੇ ਪ੍ਰਿੰਸੀਪਲਾਂ (2 ਸੈਸ਼ਨ)। ਸਮੁੱਚੇ ਤੌਰ ਤੇ, ਸੰਭਾਵੀ ਸੇਵਾ ਵਰਤੋਂਕਾਰਾਂ ਦੇ 7 ਫੋਕਸ ਗਰੁੱਪਾਂ ਅਤੇ ਸੇਵਾ ਮੁਹਈਆਕਾਰਾਂ ਦੇ 5 ਫੋਕਸ ਗਰੁੱਪਾਂ ਨਾਲ ਇਹ ਪ੍ਰਕਿਰਿਆ ਸੰਚਾਲਤ ਕੀਤੀ ਗਈ ਸੀ, ਇਸ ਤਰ੍ਹਾਂ ਕੁੱਲ 258 ਹਿੱਸਾ ਲੈਣ ਵਾਲੇ।

ਦੂਸਰੇ ਤਰੀਕਿਆਂ ਰਾਹੀਂ ਸੀ ਈ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਅਸਮਰੱਥ ਸਥਾਨਕ ਸਿਹਤ ਅਤੇ ਸਮਾਜਿਕ ਸੇਵਾ ਮੁਹਈਆ ਕਰਨ ਵੱਲ ਰੁਚਿਤ ਵਿਅਕਤੀਆਂ ਵਾਸਤੇ ਮਾਲਟਨ ਸੀ ਐੱਚ ਸੀ ਐਡਵਾਈਜ਼ਰੀ ਕਮੇਟੀ ਨੇ ਔਨਲਾਈਨ ਸਰਵੇਖਣ ਵਿਕਸਤ ਕੀਤਾ ਸੀ। ਮਾਈ ਮਾਲਟਨ ਵੈੱਬਸਾਈਟ ‘ਤੇ ਸਰਵੇਖਣ ਅੱਧ-ਨਵੰਬਰ 2008 ਵਿੱਚ ਚੜ੍ਹਾਇਆ ਗਿਆ ਸੀ ਅਤੇ ਤਿੰਨ ਸੰਗਠਨਾਂ ਵੱਲੋਂ ਮੁਕੰਮਲ ਕੀਤਾ ਗਿਆ ਸੀ।

ਮਾਲਟਨ ਸੀ ਐੱਚ ਸੀ ਐਡਵਾਈਜ਼ਰੀ ਕਮੇਟੀ ਨੇ ਸ਼ਨੀਚਰਵਾਰ, ਨਵੰਬਰ 29, 2008 ਨੂੰ ਮਾਲਟਨ ਕਮਿਊਨਿਟੀ ਸੈਂਟਰ ਵਿੱਚ ਇੱਕ ਕਮਿਊਨਿਟੀ ਫੋਰਮ ਸਮਾਗਮ ਆਯੋਜਿਤ ਕੀਤਾ ਸੀ। ਕਮਿਊਨਿਟੀ ਫੋਰਮ ਵਿੱਚ 100 ਤੋਂ ਵੱਧ ਲੋਕ ਸ਼ਾਮਲ ਹੋਏ ਜਿਸ ਵਿੱਚ ਖਾਣ-ਪੀਣ, ਚਾਈਲਡਕੇਅਰ, ਮਾਈ ਮਾਲਟਨ ਵੈੱਬਸਾਈਟ ਨਾਲ ਜੁੜੇ ਲੈਪਟਾਪ ਸਟੇਸ਼ਨ, ਵਿਆਖਿਆ ਅਤੇ ਅਨੁਵਾਦ (ਪੰਜਾਬੀ ਤੇ ਉਰਦੂ) ਸ਼ਾਮਲ ਕੀਤੇ ਗਏ ਸਨ। 

ਕਮਿਊਨਿਟੀ ਸ਼ਮੂਲੀਅਤ ਪ੍ਰਕਿਰਿਆ ਦੁਆਰਾ, ਮਾਲਟਨ ਵਿੱਚ ਪ੍ਰਾਇਮਰੀ ਸਿਹਤ ਸਾਂਭ-ਸੰਭਾਲ ਤੱਕ ਪਹੁੰਚ ਕਰਨ ਵਿੱਚ ਅਹਿਮ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਪਹਿਚਾਣਿਆ ਗਿਆ ਸੀ:

  • ਆਵਾਸੀਆਂ
  • ਨੌਜਵਾਨW
  • ਬਜ਼ੁਰਗਾਂ
  • ਗਰੀਬੀ ਵਿੱਚ ਰਹਿ ਰਹੇ ਵਿਅਕਤੀ ਅਤੇ ਪਰਿਵਾਰ: ਇੱਕ-ਮਾਪਾ ਪਰਿਵਾਰ, ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਵਿਅਕਤੀ, ਉਮਰ ਭਰ ਦੀਆਂ ਆਯੋਗਤਾਵਾਂ ਵਾਲੇ।

ਕਮਿਊਨਿਟੀ ਸ਼ਮੂਲੀਅਤ ਕਿਰਿਆਵਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਮਾਲਟਨ ਵਿੱਚ ਲਾਭਕਾਰੀ ਜਾਂ ਕੀਮਤੀ ਅਸੈੱਟਸ ਦੀ ਪਹਿਚਾਣ ਕਰਨ ਲਈ ਕਿਹਾ ਗਿਆ ਸੀ ਜੋ ਕਮਿਊਨਿਟੀ ਦੀ ਸਿਹਤ ਨੂੰ ਉਸਾਰਦੇ ਹਨ। ਮਾਲਟਨ ਵਿੱਚ ਚੋਟੀ ਦIAW ਪੰਜ sMpqIAW (ਜਿਵੇਂ ਹਿੱਸਾ ਲੈਣ ਵਾਲਿਆਂ ਵਲੋਂ ਪਹਿਚਾਣੇ ਗਏ) l`BIAW ਹਨ:

1. ਕਮਿਊਨਿਟੀ ਸੰਗਠਨ: ਮਾਲਟਨ ਨੇਬਰਹੁੱਡ ਸਰਵਸਿਜ਼, ਫੂਡ ਬੈਂਕਸ, ਉਨਟਾਰੀਓ ਅਰਲੀ ਈਅਰਜ਼ ਸੈਂਟਰ ਅਤੇ ਵੈਸਟਵੁੱਡ ਮਾਲ ਵਿੱਖੇ ਜਾਬ ਸੈਂਟਰ 
2. ਸਕੂਲਜ਼: ਲਾਂਕਾਸਟਰ ਅਤੇ ਮਾਰਨਿੰਗ ਸਟਾਰ 
3. ਵਿਸ਼ਵਾਸ਼ ਆਧਾਰਤ ਸੰਗਠਨ: ਗੁਰਦੁਆਰੇ, ਮੰਦਰ 
4. ਭਾਂਤ ਭਾਂਤ ਦੇ ਸਭਿਆਚਾਰ ਅਤੇ ਮਜ਼ਬੂਤ ਪਰਿਵਾਰਕ ਇਕਾਈਆਂ 
5. ਕਮਿਊਨਿਟੀ ਗਰੁੱਪਸ

ਮਾਲਟਨ ਵਿੱਚ ਪ੍ਰਾਇਮਰੀ ਹੈਲਥਕੇਅਰ ਲੋੜਾਂ ਜਿਹੜੀਆਂ ਹਿੱਸਾ ਲੈਣ ਵਾਲਿਆਂ ਵ`ਲੋਂ ਪਹਿਚਾਣੀਆਂ ਗਈਆਂ ਸਨ ਵਿੱਚ ਸ਼ਾਮਲ ਹਨ:

  • ਪ੍ਰਾਇਮਰੀ ਹੈਲਥਕੇਅਰ ਸੇਵਾਵਾਂ ਤੱਕ ਪਹੁੰਚ ( ਸਮੇਤ ਬਿਨਾਂ ਸਿਹਤ ਬੀਮੇ ਵਾਲੀ ਵ`ਸੋਂ ਦੇ)
  • ਮਾਲਟਨ ਵਿੱਚ ਪ੍ਰਾਇਮਰੀ ਹੈਲਥਕੇਅਰ ਸੇਵਾਵਾਂ ਜੋ ਅੱਜ ਕੱਲ੍ਹ ਉਪਲਬਧ ਹਨ ਬਾਰੇ ਜਾਣਕਾਰੀ
  • ਭਾਸ਼ਾ ਅਤੇ ਸਭਿਆਚਾਰਕ ਤੌਰ ਤੇ ਢੁਕਵੀਆਂ ਸਿਹਤ ਅਤੇ ਸਮਾਜਿਕ ਸੇਵਾਵਾਂ ਜਿਹੜੀਆਂ ਗਾਹਕਾਂ ਦੇ ਧਰਮ ਦਾ ਸਤਿਕਾਰ ਕਰਦੀਆਂ/ਜੋੜਦੀਆਂ ਹਨ 
  • ਮਾਹਰਾਂ ਤੱਕ ਪਹੁੰਚ
  • ਪ੍ਰਾਇਮਰੀ ਹੈਲਥਕੇਅਰ ਸੇਵਾਵਾਂ ਲਈ ਥੋੜ੍ਹਾ ਜਾਂ ਕੋਈ ਇੰਤਜ਼ਾਰ ਸਮਾਂ ਨਹੀਂ
  • ਡੈਂਟਲ ਸੇਵਾਵਾਂ
  • 24/7 ਸੇਵਾ; ਵਧਾਇਆ ਸਮਾਂ

ਪ੍ਰਾਇਮਰੀ ਹੈਲਥਕੇਅਰ ਲੋੜਾਂ ਤੋਂ ਇਲਾਵਾ, ਕਮਿਊਨਿਟੀ ਦੀ ਸਮਰੱਥਾ ਉਸਾਰਨ ਵਾਸਤੇ ਹੇਠ ਲਿਖੀਆਂ ਸਮਾਜਿਕ ਸੇਵਾਵਾਂ ਅਤੇ ਪ੍ਰੋਗਰਾਮਾਂ ਨੂੰ ਹਿੱਸਾ ਲੈਣ ਵਾਲਿਆਂ ਵੱਲੋਂ ਵੀ ਪਹਿਚਾਣਿਆ ਗਿਆ ਸੀ ਜਿਵੇਂ ਕਿ ਮਾਲਟਨ ਵਿੱਚ ਇਸ ਵੇਲੇ ਉਪਲਬਧ ਸੇਵਾਵਾਂ ਵਿੱਚ ਖੱਪੇ:

  • ਪੁੱਜਤਯੋਗ ਚਾਈਲਡਕੇਅਰ
  • ਫੂਡ ਸੁਰੱਖਿਆ ਪ੍ਰੋਗਰਾਮ: ਕਮਿਊਨਿਟੀ ਕਿਚਨ; ਸਥਾਨਕ ਫੂਡ ਬੈਂਕਾਂ ਵਾਸਤੇ ਸੁਰੱਖਿਅਤ ਅਤੇ ਵੱਧ ਫੰਡਿੰਗ; ਫੂਡ ਬੈਂਕਾਂ ਵਿੱਚ ਸਭਿਆਚਾਰਕ ਅਤੇ ਅਧਿਆਤਮਿਕ ਤੌਰ ਤੇ ਢੁਕਵੇਂ ਫੂਡ ਪ੍ਰਬੰਧ; ਘਰਾਂ ਵਿੱਚ ਵਿਅਸਤ ਨਿਵਾਸੀਆਂ ਲਈ ਚੱਲਦੇ ਫਿਰਦੇ ਗਰਮ ਖਾਣੇ (ਹਾਟ ਮੀਲਜ਼-ਆਨ-ਵੀਹਲਜ਼)
  • ਪੁੱਜਤਯੋਗ ਰਿਹਾਇਸ਼ਾਂ
  • ਮੁਫਤ ਜਾਂ ਪੁੱਜਤਯੋਗ ਮਨੋਰੰਜਕ ਪ੍ਰੋਗਰਾਮ ਜਿਹੜੇ ਹਨ: ਲਚਕਦਾਰ; ਜੈਂਡਰ-ਸਪੈਸਫਿਕ; ਸਾਰੇ ਹੀ ਪਰਿਵਾਰ ਨੂੰ ਰੁਝਾਉਣਾ; ਮਾਲਟਨ ਤੋਂ ਬਾਹਰ ਹੋਣ ਵਾਲੇ (ਡੇਅ ਟਰਿਪਸ)
  • ਪੁੱਜਤਯੋਗ ਅਤੇ ਪਹੁੰਚਯੋਗ ਆਵਾਜਾਈ 
  • ਨੌਜਵਾਨਾਂ ਵਾਸਤੇ ਖਾਸ ਪ੍ਰੋਗਰਾਮ: ਡਰਾਪ ਇਨ; ਰੁਝੇਵਾਂ; ਰੁਜ਼ਗਾਰ; ਅਰਥਭਰਪੂਰ ਵਲੰਟੀਅਰ ਮੌਕੇ; ਆਊਟਰੀਚ (ਦੂਰ ਤਕ ਦੇ)

ਸਮੁੱਚੇ ਤੌਰ ਤੇ, ਮਾਲਟਨ ਸੀ ਐੱਚ ਸੀ ਦੀ ਪਹਿਲੇ ਦੋ ਸਾਲਾਂ ਦੀ ਕਾਰਵਾਈ ਵਿੱਚ ਸਿਫਾਰਸ਼ ਕੀਤਾ ਗਿਆ ਪੂਰਕ ਅਮਲਾ ਭਰਤੀ 25.0 ਕੁੱਲਵਕਤੀ ਦੇ ਬਰਾਬਰ (ਐੱਫ ਟੀ ਈ) ਦੀਆਂ ਆਸਾਮੀਆਂ ਹੋਣਗੀਆਂ।

ਇਸ ਨੇ ਇਹ ਵੀ ਸਿਫਾਰਸ਼ ਕੀਤੀ ਕਿ ਮਾਲਟਨ ਸੀ ਐੱਚ ਸੀ ਕਿੱਥੇ ਸਥਿਤ ਕੀਤਾ ਜਾਵੇ: 

a. ਇੱਕ ਸੁਰੱਖਿਅਤ, ਭੌਤਿਕ ਤੌਰ ਤੇ ਪਹੁੰਚਯੋਗ ਇਮਾਰਤ ਵਿੱਚ ਜਿੱਥੇ ਮੁਫਤ ਪਾਰਕਿੰਗ ਹੋਵੇ ਅਤੇ ਪਬਲਿਕ ਟਰਾਂਸਪੋਰਟੇਸ਼ਨ ਦੀ ਆਸਾਨ ਪਹੁੰਚ ਵਿੱਚ ਹੋਵੇ;  
b. ਹੇਠ ਲਿਖੇ ਚੌਂਕਾਂ ਵਿੱਚ ਅਤੇ ਦੁਆਲੇ (ਏਸੇ ਪਹਿਲਤਾ ਦੀ ਤਰਤੀਬ ਵਿੱਚ):

i. ਮਾਰਨਿੰਗ ਸਟਾਰ ਡਰਾਈਵ Aਤੇ ਐਟੂਡ ਡਰਾਈਵ (ਵੈਸਟਵੁੱਡ ਮਾਲ);
ii. ਮਾਰਨਿੰਗ ਸਟਾਰ ਡਰਾਈਵ ਅਤੇ ਗੋਰਵੇਅ ਡਰਾਈਵ (ਮਾਲਟਨ ਕਮਿਊਨਿਟੀ ਸੈਂਟਰ, ਲਾੲਬਿਰੇਰੀ ਅਤੇ ਪੂਲ);
iii. ਬੀਵਰਲੇਅ ਸਟਰੀਟ ਅਤੇ ਏਅਰਪੋਰਟ ਰੋਡ (ਸਾਬਕਾ ਆਵਰ ਲੇਡੀ ਆਫ ਏਅਰਵੇਜ਼ ਕੈਥੋਲਿਕ ਸਕੂਲ, ਮਾਲਟਨ ਵਿਲੇਜ ਪਾਰਕ);
iv. ਡੈਰੀ ਰੋਡ ਈਸਟ ਅਤੇ ਗੋਰਵੇਅ ਡਰਾਈਵ (ਮਾਲਟਨ ਏਰੀਨਾ);
v. ਬਰੈਂਡਨ ਗੇਟ ਡਰਾਈਵ ਅਤੇ ਗੋਰਵੇਅ ਡਰਾਈਵ (ਸੈਂਟ ਗੈਬਰੀਅਲਜ਼ ਅਡਲਟ ਲਰਨਿੰਗ ਸੈਂਟਰ ਅਤੇ ਨਾਰਥਵੁੱਡ ਪਾਰਕ)

ਲੱਭਤਾਂ ਅਤੇ ਸਿਫਾਰਸ਼ਾਂ ਜਿਹੜੀਆਂ ਕਮਿਊਨਿਟੀ ਸ਼ਮੂਲੀਅਤ ਪ੍ਰਕਿਰਿਆ ਨੇ ਪ੍ਰਗਟ ਕੀਤੀਆਂ ਸਿੱਧੇ ਤੌਰ ਤੇ ਹੀ ਮਾਲਟਨ ਸੀ ਐੱਚ ਸੀ ਦੇ ਪੂਰਵ-ਉਪਰੇਸ਼ਨਲ ਵਿਕਾਸ ਨੂੰ ਜਾਣਕਾਰੀ ਦੇਣਗੀਆਂ। ਕਮਿਊਨਿਟੀ ਸ਼ਮੂਲੀਅਤ ਪ੍ਰਕਿਰਿਆ ਦਾ ਮੰਤਵ ਉਨ੍ਹਾਂ ਨੂੰ ਮੌਕਾ ਦੇਣਾ ਸੀ ਜਿਨ੍ਹਾਂ ਨੂੰ ਸੁਣੇ ਜਾਣ ਵਿੱਚ ਆਪਣੇ ਆਪ ਵੱਲੋਂ ਬੋਲਣ ਵਿੱਚ ਮੁਸ਼ਕਲ ਹੋ ਸਕਦੀ ਸੀ। ਵਿਅਕਤੀਆਂ, ਗਰੁੱਪਾਂ, ਅਤੇ ਸੰਗਠਨਾਂ ਨੂੰ ਹੈਲਥਕੇਅਰ ਲੋੜਾਂ ਸਬੰਧੀ ਫੈਸਲੇ ਕਰਨ ਵਿੱਚ ਹਿੱਸਾ ਲੈਣ ਦੇ ਮੌਕੇ ਮੁਹਈਆ ਕਰਕੇ ਵੱਧ ਤੋਂ ਵੱਧ ਕਮਿਊਨਟੀ ਦੀ ਸ਼ਮੂਲੀਅਤ ਪ੍ਰਾਪਤ ਹੋ ਗਈ ਹੈ, ਜਿਸ ਦਾ ਸਿੱਟਾ ਮਾਲਟਨ ਦੇ ਵਾਸੀਆਂ ਵੱਲੋਂ, ਮਾਲਟਨ ਵਾਸੀਆਂ ਵਾਸਤੇ ਸਹੀ ਅਤੇ ਜਾਣਕਾਰੀ ਭਰਪੂਰ ਸਿਫਾਰਸ਼ਾਂ ਵਿੱਚ ਨਿਕਲਿਆ ਹੈ। ਇਕੱਠੇ, ਅਸੀਂ ਕੱਲ੍ਹ ਵਾਸਤੇ, ਅੱਜ ਸਿਹਤ ਦੀ ਉਸਾਰੀ ਕਰਨ ਲਈ ਕੰਮ ਕਰ ਰਹੇ ਹਾਂ।