This site is made possible by Bramalea Community Health Centre.

ਕਮਿਊਨਿਟੀ ਸ਼ਮੂਲੀਅਤ ਦਾ ਮਕਸਦ

ਕਮਿਊਨਿਟੀ ਸ਼ਮੂਲੀਅਤ ਦੀ ਕਾਰਵਾਈ ਦੀ ਮੰਜ਼ਿਲ, ਨਿਸ਼ਾਨੇ, ਅਤੇ ਸੰਭਾਵਤ ਨਤੀਜੇ:

ਮੰਜ਼ਿਲ

ਮਾਲਟਨ ਸੈਟੇਲਾਈਟ, ਜੋ ਸਥਾਨਕ ਕਮਿਊਨਿਟੀ ਦੀਆਂ ਸਿਹਤ ਲੋੜਾ ਪ੍ਰਤੀ ਮਜ਼ਬੂਤ ਅਤੇ ਢੁਕਵੇਂ ਪ੍ਰੋਗਰਾਮ ਅਤੇ ਸੇਵਾਵਾਂ ਨਾਲ ਹੁੰਘਾਰਾ ਦਿੰਦਾ ਹੈ, ਦੇ ਵਿਕਾਸ ਲਈ, ਅਤੇ ਸਾਜ਼ੋ-ਸਾਮਾਨ ਨਾਲ ਭਰਪੂਰ ਇੱਕ ਉੱਚ-ਮਿਆਰੀ ਕਮਿਊਨਿਟੀ ਬੋਰਡ ਲਈ, ਜੋ ਬਰੈਮਲੀ ਕਮਿਊਨਿਟੀ ਹੈਲਥ ਸੈਂਟਰ ਦੀਆਂ ਸੇਵਾਵਾਂ ਹਾਸਲ ਕਰਨ ਵਾਲੇ ਸਭਨਾਂ ਇਲਾਕਿਆਂ ਵਿੱਚ ਸਥਾਪਿਤ ਹੋਵੇ, ਲਈ ਇੱਕ ਮਜ਼ਬੂਤ ਬੁਨਿਆਦ ਰੱਖਣਾ।

ਨਿਸ਼ਾਨੇ 

  • ਬੁਨਿਆਦੀ ਸਿਹਤ ਦੇਖ-ਰੇਖ ਲੋੜਾਂ ਅਤੇ ਤਰਜੀਹ-ਪ੍ਰਾਪਤ ਆਬਾਦੀਆਂ ਬਾਰੇ ਫੈਸਲੇ ਕਰਨ ਹਿਤ ਕਮਿਊਨਿਟੀ ਦੀ ਵੱਧ ਤੋਂ ਵੱਧ ਸ਼ਮੂਲੀਅਤ ਹਾਸਲ ਕਰਨ ਲਈ ਸਾਰੀ ਕਮਿਊਨਿਟੀ ਸ਼ਮੂਲੀਅਤ ਵਿੱਚ ਸਭਨਾਂ ਮੁੱਖ ਵਿਅਕਤੀਆਂ, ਗਰੁੱਪਾਂ ਅਤੇ ਅਦਾਰਿਆਂ ਨੂੰ ਸੱਦਾ ਦੇਣਾ ਅਤੇ ਮੌਕੇ ਪੇਸ਼ ਕਰਨਾ;
  • ਮਾਲਟਨ ਦੇ ਅਜਿਹੇ ਨਿਵਾਸੀਆਂ ਦੀ ਸ਼ਨਾਖਤ ਕਰਨਾ ਅਤੇ ਉਨ੍ਹਾਂ ਦੀ ਸ਼ਮੂਲੀਅਤ ਹਾਸਲ ਕਰਨ ਦਾ ਯਤਨ ਕਰਨਾ ਜਿਨ੍ਹਾਂ ਨੂੰ ਵਿਆਪਕ ਬੁਨਿਆਦੀ ਸਿਹਤ ਦੇਖ-ਰੇਖ ਹਾਸਲ ਕਰਨ ਵਿੱਚ ਰੁਕਾਵਟਾਂ ਪੇਸ਼ ਹੋਣ;
  • ਕਮਿਊਨਿਟੀ ਦੀ ਸ਼ਮੂਲੀਅਤ ਦੀ ਸਾਰੀ ਕਾਰਵਾਈ ਦੌਰਾਨ ਚਲੰਤ ਸਮੇਂ ਵਿੱਚ ਮੌਜੂਦ ਸਥਾਨਕ ਆਬਾਦੀ ਦੇ ਸਭ ਢੁਕਵੇਂ ਅੰਕੜਿਆਂ (ਬੁਨਿਆਦੀ ਅਤੇ ਸੈਕੰਡਰੀ ਅੰਕੜੇ) ਦੀ ਸ਼ਨਾਖਤ, ਇਨਾਂ `ਤੇ ਮੁੜ-ਵਿਚਾਰ ਅਤੇ ਖੋਜ ਕਰਨਾ; ਆਬਾਦੀ ਦੀਆਂ ਸਿਹਤ ਲੋੜਾਂ ਅਤੇ ਤਰਜੀਹੀ ਆਬਾਦੀਆਂ ਦੀ ਤਸਦੀਕ ਕਰਨ ਅਤੇ ਪਰਿਭਾਸ਼ਿਤ ਕਰਨ ਵਿੱਚ ਮਦਦ ਦੇਣਾ;
  • ਸੈਟੇਲਾਈਟ ਦੇ ਇੱਛਿਤ ਮੁੱਖ ਗੁਣਾਂ, ਸਮੇਤ ਹੱਦਾਂ, ਤੈਅ ਆਬਾਦੀਆਂ ਅਤੇ ਪ੍ਰਸਤਾਵਿਤ ਨਿਯੰਤ੍ਰਣ ਢਾਂਚੇ ਦੇ, ਨੂੰ ਤੈਅ ਕਰਨਾ।

ਸੰਭਾਵਤ ਨਤੀਜੇ

  • ਕਿ ਸ਼ਮੂਲੀਅਤ ਦੀ ਕਾਰਵਾਈ ਵਿੱਚ ਹਿੱਸਾ ਲੈਣ ਦੀ ਇੱਛਾ ਵਾਲੇ ਸਾਰੇ ਦਾਅਵੇਦਾਰ ਇਹ ਦਰਸਾਉਣਗੇ ਕਿ ਉਨ੍ਹਾਂ ਦੀ ਰਾਇ ਮੰਗੀ ਗਈ ਹੈ ਅਤੇ ਇਹ ਕਿ ਉਨ੍ਹਾਂ ਨੇ ਸ਼ਮੂਲੀਅਤ ਦੀ ਇੱਕ ਅਰਥਪੂਰਣ, ਸੰਯੁਕਤ, ਸਹਿਯੋਗੀ ਅਤੇ ਪਾਰਦਰਸ਼ੀ ਕਾਰਵਾਈ ਵਿੱਚ ਹਿੱਸਾ ਲੈ ਲਿਆ ਹੈ। ਇਸ ਕਾਰਵਾਈ ਦਾ ਇਰਾਦਾ ਬੇਅਖਤਿਆਰ ਹੋ ਚੁੱਕੇ ਜਾਂ ਪਾਸੇ ਲਾਏ ਜਾ ਚੁੱਕੇ ਗਰੁੱਪਾਂ ਨੂੰ, ਜਿਨਾਂ ਨੂੰ ਆਪਣੀ ਗੱਲ ਕਹਿਣ ਵਿੱਚ ਮੁਸ਼ਕਲ ਆ ਸਕਦੀ ਹੋਵੇ, ਲੱਭ ਕੇ ਉਨਾਂ ਦੀ ਆਵਾਜ਼ ਬੁਲੰਦ ਕਰਨਾ ਹੈ।
  • ਕਿ ਆਬਾਦੀਆਂ ਦੀਆਂ ਸਿਹਤ ਲੋੜਾਂ ਅਤੇ ਸੈਟੇਲਾਈਟ ਵੱਲੋਂ ਜਿਨਾਂ ਤਰਜੀਹ-ਸ਼ੁਦਾ ਪ੍ਰਸਤਾਵਤ ਆਬਾਦੀਆਂ ਦੀ ਸੇਵਾ ਵਿੱਚ ਪੇਸ਼ ਹੋਣਾ ਹੈ, ਉਨਾਂ ਬਾਰੇ ਤੈਅ ਰਾਵਾਂ ਦੀ ਹਿਮਾਇਤ ਸਪਸ਼ਟ ਰੂਪ ਵਿੱਚ ਮੁੜ-ਵਿਚਾਰ ਅਤੇ ਮੌਜੂਦ ਅਤੇ ਨਵੇਂ ਅੰਕੜਿਆਂ ਦੀ ਖੋਜ ਤੋਂ, ਅਤੇ ਕਮਿਊਨਿਟੀ ਸ਼ਮੂਲੀਅਤ ਦੀ ਕਾਰਵਾਈ ਦੇ ਨਤੀਜਿਆਂ ਤੋਂ, ਜ਼ਾਹਰ ਹੁੰਦੀ ਹੈ।
  • ਕਿ ਉਸ ਇਲਾਕੇ ਦੀਆਂ ਹੱਦਾਂ ਜਿਸ ਵਿੱਚ ਸੈਟੇਲਾਈਟ ਵੱਲੋਂ ਸੇਵਾਵਾਂ ਪੇਸ਼ ਕੀਤੀਆਂ ਜਾਣੀਆਂ ਹਨ, ਅਤੇ ਆਮ ਮੁਕਾਮ ਜਿੱਥੇ ਮਾਲਟਨ ਸੈਟੇਲਾਈਟ ਸਥਿਤ ਹੋਵੇਗਾ, ਉਨ੍ਹਾਂ ਬਾਰੇ ਪ੍ਰਸਤਾਵ ਕਮਿਊਨਿਟੀ ਸ਼ਮੂਲੀਅਤ ਦੀ ਕਾਰਵਾਈ ਦੇ ਨਤੀਜਿਆਂ ਵੱਲੋਂ ਪੇਸ਼ ਅਤੇ ਹਿਮਾਇਤ-ਸ਼ੁਦਾ ਹੋਵੇਗਾ;
  • ਕਿ ਪ੍ਰਸਤਾਵਿਤ ਪ੍ਰੋਗਰਾਮ ਅਤੇ ਸੇਵਾਵਾਂ ਦੀ ਸ਼ਨਾਖ਼ਤ ਸਪਸ਼ਟ ਰੂਪ ਵਿੱਚ ਖੋਜ ਅਤੇ ਕਮਿਊਨਿਟੀ ਸ਼ਮੂਲੀਅਤ ਤੋਂ ਮਿਲੇ ਅੰਕੜਿਆਂ ਰਾਹੀਂ ਕੀਤੀ ਜਾਵੇਗੀ।