This site is made possible by Bramalea Community Health Centre.

ਖਬਰਾਂ ਬਾਰੇ ਲੇਖ

ਇੱਕ ਹੱਕ ਹੈ ਅਤੇ ਇੱਕ ਰਿਆਇਤ ਨਹੀਂ: ਜਿਵੇਂ ਹੀ ਉਹ ਹੈਲਥ-ਕੇਅਰ ਦੀ ਬਹਿਸ ਸ਼ੁਰੂ ਕਰਦੇ ਹਨ ਐੱਨ ਡੀ ਪੀ ਲੀਡਰ ਅਮਰੀਕਨਾਂ ਨੂੰ ਮੈਡੀਕੇਅਰ ਦੇ ਹੱਕ ਵਿੱਚ ਗੱਲ ਕਰਦੇ ਹਨ
ਸਖ਼ਤ ਵਿਰੋਧ ਦੇ ਬਾਵਜੂਦ ਸਾਬਕਾ ਸੱਸਕੈਚਵਨ ਪ੍ਰੀਮੀਅਰ ਟੋਮੀ ਡੱਗਲਸ ਨੇ ਕਨੇਡਾ ਵਿੱਚ ਪਬਲਿਕ ਹੈਲਥ ਸਿਹਤ-ਸੰਭਾਲ ਦਾ ਮੁੱਢ-ਬੰਨ੍ਹਿਆ ਸੀ। ਫੈਡਰਲ ਐੱਨ ਡੀ ਪੀ ਲੀਡਰ ਜੈਕ ਲੇਟਨ ਅਮਰੀਕਨਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਦਾ ਵਿਰੋਧ ਕਰਨਾ ਉਚਿੱਤ ਹੈ। 

http://www.thestar.com/article/644433


ਕਨੇਡਾ ਦਾ ਬੈਸਟ ਡਾਇਵਰਸਟੀ ਐਂਪਲਾਇਰ 2009

ਕਨੇਡਾ ਦਾ ਬੈਸਟ ਡਾਇਵਰਸਟੀ ਐਂਪਲਾਇਰਜ਼ ਦੇ ਮੁਕਾਬਲੇ ਦਾ ਨਿਸ਼ਾਨਾ ਕੰਪਨੀਆਂ ਦੀ ਪਛਾਣ ਕਰਨੀ ਹੈ ਜਿਹੜੀਆਂ ਭਿੰਨਤਾ ਦੇ ਸਿਧਾਤਾਂ ਨੂੰ ਸਵੀਕਾਰ ਕਰ ਚੁੱਕੀਆਂ ਹੋਈਆਂ ਹਨ। ਵੇਖੋ  ਕਿਹੜੇ ਕਨੇਡਾ ਦੇ ਚੋਟੀ ਦੇ 35 ਭਿੰਨਤਾ ਐਂਪਲਾਇਰਜ਼ ਦੀ ਸੂਚੀ ਵਿੱਚ ਆਉਂਦੇ ਹਨ, ਅਤੇ ਉਸ  ਬਾਰੇ ਪੜ੍ਹੋ ਜੋ ਇਨ੍ਹਾਂ ਕੰਪਨੀਆਂ ਨੂੰ ਵਿਲੱਖਣ ਬਣਾ ਦਿੰਦਾ ਹੈ।

http://www.thestar.com/diversityemployers


 

ਹਾਊਸਿੰਗ ਵਾਸਤੇ ਸਰਗਰਮ ਕਾਰਕੁੰਨ ਜੁਟ ਜਾਣ

ਸੂਬੇ ਭਰ ਵਿੱਚ, ਤਕਰੀਬਨ 130,000 ਪਰਿਵਾਰ ਇੰਤਜ਼ਾਰ ਸਮੇਂ ਦੇ ਵਿੱਚ ਵਿੱਚ ਸੂਬਾਈ ਇਮਦਾਦ ਪ੍ਰਾਪਤ ਹਾਊਸਿੰਗ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਨੇ, ਸਥਾਨ `ਤੇ ਨਿਰਭਰ ਕਰਦਿਆਂ, ਕਈ ਸਾਲਾਂ ਤੋਂ ਕਈ ਦਹਾਕਿਆਂ ਤੱਕ ਚੱਲਣਾ ਹੈ। 

http://www.thestar.com/article/642959


ਯੂਨਾਈਟਿੱਡ ਕੋਈ ਰਸਤਾ ਨਹੀਂ ਲੱਭ ਸਕਦਾ

ਕੱਲ੍ਹ ਟੋਰਾਂਟੋ ਦੇ ਯੂਨਾਈਟਿਡ ਵੇਅ (United Way) ਨੇ ਐਲਾਨ ਕੀਤਾ ਹੈ ਕਿ ਜਦੋਂ ਉਹ ਮੂਲ ਮੈਂਬਰ ਇਜਨਸੀਆਂ ਦੇ ਪਲੱਗ ਖਿੱਚ ਨਹੀਂ ਰਹੀ ਹੈ, ਕਮਿਉਨਿਟੀ ਵਿਕਾਸ ਪ੍ਰੋਜੈਕਟਾਂ ਲਈ 2009 ਸਾਲ ਵਾਸਤੇ ਇੱਕੋ-ਵਾਰ ਦੀਆਂ ਗਰਾਂਟਾਂ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ।

http://www.metronews.ca/toronto/Local/article/240478--united-can-t-find-a-way


ਟੋਰਾਂਟੋ ਦੇ ਕਿਸ਼ੋਰਾਂ ਵਾਸਤੇ ਜ਼ਿਆਦਾ ਜਿਨਸੀ ਸਿੱਖਿਆ ਦੀ ਜ਼ਰੂਰਤ ਹੈ, ਸਰਵੇਖਣ ਨੇ ਕਿਹਾ ਹੈ

ਇੱਕ ਨਵੇਂ ਸਰਵੇਖਣ ਨੇ ਕਿਹਾ ਹੈ ਕਿ ਟੋਰਾਂਟੋ ਦੇ ਕਿਸ਼ੋਰਾਂ ਨੂੰ ਜ਼ਿਆਦਾ ਜਿਨਸੀ ਸਿਹਤ ਸਿੱਖਿਆ ਦੀ ਜ਼ਰੂਰਤ ਹੈ। ਨੌਜਵਾਨ ਔਰਤਾਂ ਦੀ ਜਿਨਸੀ ਸਿਹਤ ਸੇਵਾਵਾਂ ਨੂੰ ਪਹੁੰਚ ਕਰਨ ਦੀ ਪੁਰਸ਼ਾਂ ਨਾਲੋਂ ਦੁੱਗਣੀ ਸੰਭਾਵਨਾ ਸੀ, ਕਾਲੇ, ਏਸ਼ੀਅਨ, ਆਦਿਵਾਸੀ ਅਤੇ ਮੁਸਲਿਮ ਕਮਿਊਨਿਟੀਆਂ ਦੇ ਨੌਜਵਾਨ ਉੱਤਰਦਾਤਾਵਾਂ ਅਤੇ ਲੋਕਾਂ ਦੀ ਜਿਨਸੀ ਸਿਹਤ ਸੇਵਾਵਾਂ ਦੀ ਵਰਤੋਂ ਕਰਨ ਦੀ ਘੱਟ ਸੰਭਾਵਨਾ ਸੀ।

http://www.metronews.ca/toronto/Local/article/239204--more-sex-ed-needed-for-toronto-teens-says-survey


ਅਸਥਾਈਆਂ ਨੂੰ ਫਿਕਰ ਹੈ ਉਨ੍ਹਾਂ ਨੂੰ ਫੈਮਿਲੀ ਡੇਅ  ਦੀ ਪੱਕੀ (ਸਟੈਟ) ਤਨਖ਼ਾਹ ਨਹੀਂ ਮਿਲੇਗੀ

ਉਨਟਾਰੀਓ ਵਿੱਚ ਫੈਕਟਰੀ ਵਰਕਰ ਸਤੀਸ਼ ਕੁਮਾਰ ਅਤੇ ਤਕਰੀਬਨ 700,000 ਦੂਸਰੇ ਅਸਥਾਈ ਵਰਕਰਾਂ ਵਾਸਤੇ, ਫੈਮਿਲੀ ਡੇਅ ਹੁਣ ਇੱਕ ਪੇਅਡੇਅ ਹੈ। ਜਨਵਰੀ 2 ਨੂੰ ਲਾਗੂ ਕੀਤਾ ਗਿਆ ਇੱਕ ਨਵਾਂ ਲੇਬਰ ਅਧਿਨਿਯਮ ਸਾਰੇ ਅਸਥਾਈ ਵਰਕਰਾਂ ਨੂੰ ਛੁੱਟੀ ਦੀ ਅਦਾਇਗੀ ਦਾ ਹੱਕ ਦਿੰਦਾ ਹੈ – ਜਾਂ ਤਾਂ ਬਤੌਰ ਇੱਕ ਤਨਖ਼ਾਹ ਨਾਲ ਛੁੱਟੀ ਜਾਂ ਇਵਜ਼ਾਨਾ (ਪ੍ਰੀਮੀਅਮ) ਤਨਖ਼ਾਹ ਵੱਜੋਂ ਜੇ ਉਹ ਕੰਮ ‘ਤੇ ਹਨ। ਗਰੀਬੀ ਘਟਾਉਣ ਦੇ ਹਿੱਸੇ ਵੱਜੋਂ ਜੇ ਸੂਬਾ ਸਰਕਾਰ ਪਿਛਲੀ ਦਸੰਬਰ ਨੂੰ ਤਜਵੀਜ਼ ਕੀਤਾ ਕਾਨੂੰਨ ਲਾਗੂ ਕਰ ਦਿੰਦੀ ਹੈ, ਅਸਥਾਈ ਵਰਕਰਾਂ ਨੂੰ ਅਲਹਿਦਗੀ ਅਤੇ ਬਰਖਾਸਤਗੀ ਤਨਖ਼ਾਹ ਦਾ ਵੀ ਹੱਕ ਛੇਤੀ ਹੀ ਮਿਲ ਜਾਵੇਗਾ। 

http://www.thestar.com/article/588192


ਔਰਤ ਸਮਲਿੰਗੀ ਸਭਿਆਚਾਰਕ ਟਕਰਾ ਦੀ ਗਰਿਫਤ ਵਿੱਚ: ਕਨੇਡਾ ਵਿੱਚ ਹੱਕਾਂ ਦੇ ਸੰਤੁਲਨ ਦੀਆਂ ਵੱਧਦੀਆਂ ਚੁਣੌਤੀਆਂ ਨੂੰ ਵਿੰਨੀਪੈੱਗ ਜੋੜੇ ਦੇ ਡਾਕਟਰ ਨਾਲ ਹੋਏ ਝਗੜੇ ਨੇ ਉਜਾਗਰ ਕੀਤਾ 

ਭਾਵੇਂ ਇੱਕ ਮੌਨਟਰੀਆਲ ਸਕੂਲਯਾਰਡ ਵਿੱਚ ਇਹ ਕਿਰਪਾਨ ਦਾ ਹੋਵੇ, ਇੱਕ ਮਿਲਟਨ ਕੰਮ ਥਾਂ ‘ਤੇ ਪਗੜੀਆਂ ਦਾ, ਇੱਕ ਬੀ.ਸੀ. ਸ਼ਹਿਰ ਵਿੱਚ ਬਹੁ-ਪਤਨੀਵਾਦ ਦਾ ਜਾਂ ਔਰਤ ਸਮਲਿੰਗੀ ਦਾ ਇੱਕ ਵਿੰਨੀਪੈੱਗ ਡਾਕਟਰ ਦੇ ਇੰਤਜ਼ਾਰ ਕਮਰੇ ਦਾ, ਵਿਰੋਧੀ ਸਭਿਆਚਾਰਕ ਅਤੇ ਧਾਰਮਿਕ ਹੱਕ ਕਨੇਡਾ ਦੇ ਪਸੰਦੀਦਾ ਬਹੁ-ਸਭਿਆਚਾਰਵਾਦ ਲਈ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। “ਸਮੂਹਾਂ ਦੇ ਟੱਕਰਾ ਹੋ ਰਹੇ ਹਨ ਜਿਹੜੇ ਪਹਿਲਾਂ ਕਦੀ ਨਹੀਂ ਹੋਏ,” ਟੋਰਾਂਟੋ ਦੇ ਰਿਹੈਬਲੀਟੇਸ਼ਨ ਸੈਂਟਰ ਵਿਖੇ ਚੈਪਲੇਨ (ਪਾਦਰੀ) ਰਾਬਰਟ ਮੰਡਲ ਨੇ ਕਿਹਾ। ਮੰਡਲ, ਡਾਕਟਰੀ ਵਿੱਚ ਧਰਮ ਦੇ ਨੈਤਿਕ ਨਿਯਮਾਂ ਦਾ ਇੱਕ ਮਾਹਰ, ਕਹਿੰਦਾ ਹੈ ਕਿ ਕਨੇਡਾ ਹੋਰ ਵੀ ਜ਼ਿਆਦਾ ਵਿਸ਼ਵਾਸ਼-ਆਧਾਰਿਤ ਟਾਕਰਿਆਂ ਦੇ ਪੈਦਾ ਹੋਣ ਦੀ ਉਮੀਦ ਕਰ ਸਕਦਾ ਹੈ।

http://www.thestar.com/News/Canada/article/579528


ਦੁਰਵਿਹਾਰਗ੍ਰਸਤ ਆਵਾਸੀ ਔਰਤਾਂ ਵਾਸਤੇ ਸਹਾਇਤਾ ਦੀ ਲੋੜ ਹੈ, ਇਜੰਸੀਆਂ ਨੇ ਕਿਹਾ

ਸਿਟੀ ਇਜੰਸੀਆਂ ਅਨੁਸਾਰ, ਆਵਾਸੀ ਅਤੇ ਰਿਫਿਊਜੀ ਔਰਤਾਂ ਦੀ ਵੱਧਦੀ ਗਿਣਤੀ ਅਹਿੰਸਾ ਸਹਾਰਿਆਂ ਵਿੱਚ ਸਹਾਇਤਾ ਦੀ ਤਲਾਸ਼ ਕਰ ਰਹੀਆਂ ਹਨ। ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਧਨਾਂ ਅਤੇ ਸੇਵਾਵਾਂ ਪ੍ਰਾਪਤ ਕਰਨ ਲਈ ਔਰਤਾਂ ਨਿੱਜੀ, ਸਭਿਆਚਾਰਕ ਅਤੇ ਕਾਨੂੰਨੀ ਰੁਕਾਵਟਾਂ ਅਕਸਰ ਅਨੁਭਵ ਕਰਦੀਆਂ ਹਨ ਜਿਹੜੀਆਂ ਦੁਰਵਿਹਾਰ ਅਤੇ ਅਹਿੰਸਾ ਨੂੰ ਸੁਲਝਾਉਣ ਵਿੱਚ ਮਦਦ ਕਰ ਸਕਦੀਆਂ ਹਨ।

http://www.calgaryherald.com/news/Booklet+addresses+needs+abused+immigrants/
1293747/story.html


ਆਹਾਰ ਸਪਲੀਮੈਂਟ ‘ਇੰਤਜ਼ਾਰ ਨਹੀਂ ਕਰ ਸਕਦਾ’: ਵੈਲਫੇਅਰ ਲੈਣ ਵਾਲੇ ਵਾਸਤੇ 100 ਡਾਲਰ ਪ੍ਰਤੀ ਮਹੀਨਾ ਲਾਭ ਲਾਗੂ ਕਰਨ ਲਈ ਸੂਬੇ ‘ਤੇ ਦਬਾਅ ਵਧਿਆ

ਸਭ ਬਾਲਗਾਂ ਲਈ ਸੋਸ਼ਲ ਅਸਿਸਟੈਨਸ ਬਾਰੇ ਇੱਕ 100 ਡਾਲਰ ਸਿਹਤਮੰਦ ਆਹਾਰ ਸਪਲੀਮੈਂਟ ਲਾਗੂ ਕਰਨ ਲਈ ਉਨਟਾਰੀਓ ਸਰਕਾਰ ਵੱਲ ਪੁਕਾਰ ਉੱਚੀ ਹੋਈ ਜਾ ਰਹੀ ਹੈ। ਕੱਲ੍ਹ ਟੋਰਾਂਟੋ ਦੇ ਸਿਹਤ ਦੇ  ਇੱਕ ਮੈਡੀਕਲ ਡਾਕਟਰ ਨੇ ਅਗਾਮੀ ਪ੍ਰੋਵੈਨਸ਼ਲ ਬਜਟ ਵਿੱਚ ਮਹੀਨਾਵਾਰ ਆਹਾਰ ਸਪਲੀਮੈਂਟ ਨੂੰ ਸ਼ਾਮਲ ਕਰਨ ਦੀ ਮੁਹਿੰਮ ਵਿੱਚ ਆਪਣੀ ਆਵਾਜ਼ ਨਾਲ ਵਾਧਾ ਕੀਤਾ ਹੈ।

http://www.thestar.com/article/590471


ਯਾਰਕ ਰਿਜਨ ਨੂੰ ਲੁਕਵੀਂਆਂ ਸਮੱਸਿਆਵਾਂ ਦੁਆਰਾ ਸੱਟ

ਅਧਿਐਨ ਨੇ ਮਾਲੂਮ ਕੀਤਾ ਹੈ ਕਿ ਬਹੁਤੇ ਨਵੇਂ ਆਉਣ ਵਾਲਿਆਂ ਕੋਲ ਕੋਈ ਅਸਲ ਘਰ ਨਹੀਂ ਹੁੰਦਾ ਜਾਂ ਉਹ ਨਿਕਟ ਭਵਿੱਖ ਵਿੱਚ ਖੁੱਸ ਜਾਣ ਦੇ ਵਾਪਰਨ ਵਾਲੇ ਖ਼ਤਰੇ ਦਾ ਸਾਹਮਣ ਕਰਦੇ ਹਨ। ਯਾਰਕ ਰਿਜਨ ਵਿੱਚ ਬੇਘਰੇ ਹੋਣ ਦਾ ਰੂਪ-ਰੰਗ ਇੱਕ ਬੇਸਮੈਂਟ ਵਿੱਚ ਪੁਰਾਣੇ ਕਾਊਚਾਂ `ਤੇ ਸਾਉਂਦੇ ਚੰਗੇ ਸਿੱਖਿਅਤ ਨੌਜਵਾਨ ਆਵਾਸੀ ਜੋੜੇ ਅਤੇ ਉਨ੍ਹਾਂ ਦੇ ਬੱਚਿਆਂ ਦਾ ਹੋਣ ਦੀ ਸੰਭਾਵਨਾ ਹੈ।

http://www.thestar.com/article/570584


ਮਾਹਰ ਆਵਾਸੀਆਂ ਅਤੇ ਐਂਪਲਾਇਰਜ਼ ਵਾਸਤੇ ਵਸੀਲੇ

ਟੋਰਾਂਟੋ ਰਿਜਨ ਇਮੀਗਰੈਂਟ ਐਂਪਲਾਇਮੈਂਟ ਕੌਂਸਲ (TRIEC) ਦਾ ਇੱਕ ਇਨਾਮ-ਜੇਤੂ ਉਦੱਮ ਜੋ ਕਿੱਤਾ-ਵਿਸ਼ੇਸ਼ ਉਸਤਾਦ ਮੁਰਸ਼ਦ ਸਬੰਧਾਂ ਵਿੱਚ ਸਥਾਪਿਤ ਪ੍ਰੋਫੈਸ਼ਨਲਾਂ ਨਾਲ ਮੇਲ ਕਰਵਾਉਂਦਾ ਹੈ। ਜੇ ਆਵਾਸੀ ਉਸੇ ਖੇ਼ਤਰ ਦੇ ਕਿਸੇ ਵੀ ਇੱਕ ਨਾਲ ਮੇਲ ਖਾ ਜਾਣ ਤਾਂ ਉਹ ਤੁਰੰਤ ਪ੍ਰੋਫੈਸ਼ਨਲ ਅਗਵਾਈ ਦੇ ਸਕਦੇ ਹਨ। 2700 ਤੋਂ ਜ਼ਿਆਦਾ ਦੇ ਮੇਲ ਖਾਣ ਵਾਲਿਆਂ ਵਿੱਚੋਂ, ਤਜਰਬੇਕਾਰ ਅਤੇ ਭਰੋਸੇਯੋਗ ਸਲਾਹ ਪ੍ਰਾਪਤਾਂ ਵਿੱਚੋਂ 85 ਪ੍ਰਤੀਸ਼ਤ ਨੂੰ ਆਪਣੇ ਖੇ਼ਤਰ ਵਿੱਚ ਰੁਜ਼ਗਾਰ ਮਿਲ ਚੁੱਕੇ ਹਨ।

http://www.thestar.com/article/570951


ਨਵੇਂ ਆਵਾਸੀਆਂ ਵਾਸਤੇ ਇੱਕ ਉਮੀਦ ਦੀ ਕਿਰਨ

ਕਈ ਸਾਲਾਂ ਤੋਂ, ਕਨੇਡੀਅਨਜ਼ ਕਿੰਨੇ ਉੱਚਕੋਟੀ ਦੇ ਮਾਹਰ ਆਵਾਸੀਆਂ, ਜਿਨ੍ਹਾਂ ਵਿੱਚ ਬਹੁਤਿਆਂ ਕੋਲ ਉੱਚ ਪੱਧਰ ਦੀਆਂ ਡਿੱਗਰੀਆਂ ਜਾਂ ਸਰਟੀਫਿਕੇਟਾਂ ਹੁੰਦੇ ਹਨ, ਬਾਰੇ ਅਫਸੋਸਨਾਕ ਕਹਾਣੀਆਂ ਪੜ੍ਹਦੇ ਆ ਰਹੇ ਹਨ। ਉਹ ਆਪਣਿਆਂ ਪੇਸ਼ਿਆਂ ਵਿੱਚ ਜਾਬ ਪ੍ਰਾਪਤ ਨਹੀਂ ਕਰ ਸਕਦੇ ਅਤੇ ਰੋਜ਼ੀ ਕਮਾਉਣ ਲਈ ਟੈਕਸੀਅੱ ਚਲਾਉਣ ਜਾਂ ਹੋਟਲਾਂ ਦੇ ਕਮਰੇ ਸਾਫ ਕਰਨ ਲਈ ਮਜਬੂਰ ਹੋ ਜਾਂਦੇ ਹਨ। ਬਦਕਿਸਮਤੀ ਨਾਲ, ਉਹ ਕਹਾਣੀਆਂ ਸਾਰੀਆਂ ਹੀ ਬਹੁਤੀ ਵਾਰੀ ਸੱਚੀਆਂ ਹੁੰਦੀਆਂ ਹਨŽ

http://www.thestar.com/article/575072


ਸਿਟੀ ਦੇ ਰੰਗ ਨਾਲ ਮਿਲਦੇ ਬੋਰਡ ਬਣਾਉਣ ਨੂੰ ਨਵਾਂ ਹੁਲਾਰਾ

ਜਦੋਂ ਬੈਂਕ ਪ੍ਰੈਜ਼ੀਡੈਂਟ, ਵਕੀਲ ਅਤੇ ਸਿਆਸਤਦਾਨ ਲੰਚ ਵਾਸਤੇ ਅੱਜ ਫੇਅਰਮਾਂਟ ਰਾਇਲ ਯਾਰਕ ਹੋਟਲ ਵਿੱਚ ਬੈਠਦੇ ਹਨ, ਇਹ ਕੋਈ ਵਿਲੱਖਣ ਕਨੇਡੀਅਨ ਕਲੱਬ ਇਕੱਠ ਨਹੀਂ ਹੋਵੇਗਾ। ਇਹ ਇਸ ਕਰਕੇ ਕਿਉਂਕਿ ਸ਼ਾਮਲ 600 ਚਿਹਰਿਆਂ ਦਾ ਸਮੁੰਦਰ ਟੋਰਾਂਟੋ ਦੀ ਐਥਨਿਕ ਬਣਤਰ ਦੀ ਨੁਮਾਇੰਦਗੀ ਕਰੇਗਾ, ਜਿਵੇਂ ਹੀ ਭਿੰਨਤਾ ਭਰਪੂਰ ਸਿਟੀ ਦੇ ਪਿੱਛੇ ਬਿਜ਼ਨੈਸ ਅਤੇ ਕਮਿਊਨਿਟੀ ਆਗੂ ਆਪਣਾ ਸਮਰਥਨ ਦੇਂਦੇ ਹਨ – ਖੇਤਰ ਦੀ ਆਬਾਦੀ ਦੇ ਬੋਰਡਰੂਮ ਨੂੰ ਦਰਸਾਉਣ ਨੂੰ ਯਕੀਨੀ ਬਣਾਉਣ ਲਈ ਇੱਕ ਉਪਰਾਲਾ, ਜਿਸ ਦੇ ਤਕਰੀਬਨ 40 ਪ੍ਰਤੀਸ਼ਤ ਮੈਂਬਰ ਸਪਸ਼ਟ ਘੱਟਗਿਣਤੀਆਂ ਦੇ ਹੁੰਦੇ ਹਨ।

http://www.thestar.com/article/577175


ਕਨੇਡੀਅਨ ਮੁਸਲਮਾਨ ਲੋਕਰਾਜ, ਅਮਨ – ਅਤੇ ਸ਼ਰੀਆ ਕਾਨੂੰਨ ਵਾਸਤੇ ਇੱਕ ਸਨੇਹ ਰੱਖਦੇ ਹਨ

ਦਸੰਬਰ, 2006 ਵਿੱਚ, ਪੋਲਿੰਗ ਫਰਮ ਐਨਵਾਇਰਨਿਕਸ ਨੇ ਕੈਨੇਡਾ ਭਰ ਦੇ 500 ਬਾਲਗ ਮੁਸਲਮਾਨਾਂ `ਤੇ ਉਨ੍ਹਾਂ ਦੇ ਕਨੇਡਾ ਵਿੱਚ ਰਹਿਣ ਨਾਲ ਸਬੰਧਤ ਸਵਾਲਾਂ `ਤੇ ਸਰਵੇਖਣ ਕੀਤਾ। 44 ਪ੍ਰਤੀਸ਼ਤ ਕਨੇਡੀਅਨ ਮੁਸਲਮਾਨ਼ਾਂ ਦਾ ਮੱਤ ਹੈ ਕਿ ਕਨੇਡਾ ਨੂੰ ਉਨ੍ਹਾਂ ਦੇ ਰਵਾਇਤੀ ਵਿਸ਼ਵਾਸ਼ਾਂ ਨਾਲ ਸਮਝੌਤਾ ਕਰਨਾ ਚਾਹੀਦਾ ਹੈ, ਜਦੋਂ ਕਿ ਆਮ ਆਬਾਦੀ ਦਾ 81 ਪ੍ਰਤੀਸ਼ਤ ਸੋਚਦਾ ਹੈ ਕਿ ਆਵਾਸੀਆਂ ਨੂੰ ਮੁੱਖਧਾਰਾ ਵਿਸ਼ਵਾਸ਼ਾਂ ਨੂੰ ਅਪਣਾ ਲੈਣਾ ਚਾਹੀਦਾ ਹੈ। ਵਿਸ਼ੇਸ਼ ਤੌਰ ਤੇ, 53 ਪ੍ਰਤੀਸ਼ਤ ਮੁਸਲਮਾਨ ਸੋਚਦੇ ਹਨ ਕਿ ਸ਼ਰੀਆ  ਕਾਨੂੰਨ ਨੂੰ ਪਰਿਵਾਰਕ ਝਗੜਿਆਂ ਨੂੰ ਨਿਪਟਾਉਣ ਲਈ ਬਤੌਰ ਇੱਕ ਕਾਨੂੰਨੀ ਆਧਾਰ ਮੰਨ ਲੈਣਾ ਚਾਹੀਦਾ ਹੈ, ਜਦੋਂ ਕਿ ਆਮ ਆਬਾਦੀ ਦੀ ਹਾਵੀ ਬਹੁਗਿਣਤੀ ਇਸ ਨਾਲ ਸਹਿਮਤ ਨਹੀਂ ਹੈ। 

http://www.theglobeandmail.com/servlet/story/RTGAM.20090127.wcosharia28/BNStory/International/


ਫੈਡਰਲ ਬਜਟ 2009 ਆਵਾਸੀਆਂ ਅਤੇ ਰਿਫਿਊਜੀਆਂ ਵਾਸਤੇ ਬਹੁਤ ਘੱਟ ਉਮੀਦ ਪੇਸ਼ ਕਰਦਾ ਹੈ

ਹਾਊਸ ਆਫ ਕਾਮਨਜ਼ ਵਿੱਚ ਕੱਲ੍ਹ ਪੇਸ਼ ਹੋਇਆ ਫੈਡਰਲ ਬਜਟ ਕਠਨ ਆਰਥਿਕ ਹਾਲਾਤਾਂ ਦਾ ਅਰਥਭਰਪੂਰ ਤਰੀਕੇ ਨਾਲ ਉੱਤਰ ਦੇਣ ਵਿੱਚ ਆਪਣੀ ਅਸਫਲਤਾ ਕਰਕੇ ਨਿਰਾਸ਼ਾਜਨਕ ਹੈ ਜਿਨ੍ਹਾਂ ਦਾ ਬਹੁਤ ਜੋਖ਼ਮਾਂ ਵਾਲੇ ਕਨੇਡਾ ਦੇ ਵਾਸੀ, ਸਮੇਤ ਆਵਾਸੀਆਂ, ਰਿਫਿਊਜੀਆਂ ਅਤੇ ਨਸਲਗ੍ਰਸਤ ਕਮਿਊਨਿਟੀਜ਼ ਦੇ, ਸਾਮ੍ਹਣਾ ਕਰਦੇ ਹਨ। 

http://www.ocasi.org/index.php?qid=995


ਸਿਹਤਮੰਦ ਜੀਵਨ-ਢੰਗ ਸ਼ੱਕਰ ਰੋਗ ਦੇ ਵਾਧੇ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ

ਕੋਈ ਵੀ ਕਿਸੇ ਇੱਕ ਖਾਸ ਕਾਰਨ ਵੱਲ ਇਸ਼ਾਰਾ ਨਹੀਂ ਕਰ ਸਕਦਾ, ਪਰ ਉਨਟਾਰੀਓ ਵਿੱਚ ਇਸ ਪਿਛਲੇ ਦਹਾਕੇ ਦੌਰਾਨ 20 ਤੋਂ 49 ਸਾਲ ਉਮਰ ਦੀਆਂ ਔਰਤਾਂ ਵਿੱਚ ਟਾਈਪ 2 ਸ਼ੱਕਰ ਰੋਗ ਦਾ ਸਭ ਤੋਂ ਤੇਜ਼ ਵਾਧਾ ਹੋਇਆ ਹੈ। ਇਸ ਗਰੁੱਪ ਵਿੱਚ ਦਰਾਂ ਹਾਲੀ ਵੀ ਨੀਵੀਂਆਂ ਹਨ, ਪਰ ਸਿਹਤ ਅਧਿਕਾਰੀਆਂ ਦੀ ਸਿਰਫ ਏਨੀ ਕੁ ਦੂਸਰੀ ਚਿੰਤਾ ਹੈ, ਜਿਹੜੇ ਭਵਿੱਖਬਾਣੀ ਕਰਦੇ ਹਨ ਕਿ 2025 ਤਕ, ਵਿਸ਼ਵ-ਵਿਆਪੀ ਸ਼ੱਕਰ ਰੋਗ ਦੇ 300 ਮਿਲੀਅਨ ਲੋਕ ਹੋਣਗੇ।

http://www.healthzone.ca/health/article/578714


ਅਨਪੜ੍ਹਤਾ ਅਤੇ ਗਰੀਬੀ ਨਾਲ ਜੋੜਨਾ

“ਇੱਕ ਬਾਲਗ ਵਾਸਤੇ ਗਰੀਬੀ ਖਿਲਾਫ ਸਭ ਤੋਂ ਵਧੀਆ ਸੁਰੱਖਿਅਕ ਕਾਰਕ ਇੱਕ ਚੰਗੀ ਸਿੱਖਿਆ ਹੁੰਦੀ ਹੈ,” ਡੈਬ ਮੈਥਊਜ਼, ਮਨਿਸਟਰ ਆਫ ਚਿੱਲਡਰਨ ਅਤੇ ਯੂਥ ਸਰਵਸਿਜ਼, ਨੇ ਮੰਗਲਵਾਰ, ਜਨਵਰੀ 27, ਜਿਹੜਾ ਫੈਮਲੀ ਲਿਟਰੇਸੀ ਡੇਅ ਸੀ, ਨੂੰ ਆਪਣੀ ਪੋਰਟ ਹੋਪ ਦੀ ਫੇਰੀ ਸਮੇਂ ਕਿਹਾ। “ਉਨਟਾਰੀਓ ਵਿੱਚ ਸਾਡੇ ਕੋਲ ਇੱਕ ਮਜ਼ਬੂਤ ਸਿੱਖਿਆ ਤੰਤਰ ਹੈ। ਸਾਰੇ ਆਰਥਿਕ ਪਿਛੋਕੜਾਂ ਨਾਲ ਸਬੰਧਤ ਬੱਚਿਆਂ ਤਕ ਇਸ ਨੂੰ ਪਹੁੰਚਾਉਣਾ ਯਕੀਨੀ ਬਣਾਕੇ ਉਸ `ਤੇ ਅਸੀਂ ਉਸਾਰੀ ਕਰਨਾ ਚਾਹੁੰਦੇ ਹਾਂ।” 42% ਕਨੇਡੀਅਨਜ਼ ਦੇ ਨੀਵੇਂ ਅੱਖਰ-ਬੋਧ ਹੁਨਰ ਹਨ

http://www.northumberlandnews.com/news/article/118532


ਆਉ, ਮੋਟਾਪੇ ਸਮੇਤ ਅਪਾਹਜਤਾਵਾਂ ਲਈ ਸਜ਼ਾ ਦੇਣੀ ਛੱਡ ਦੇਈਏ

ਇਸ ਸਾਲ ਜਨਵਰੀ ਵਿੱਚ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ ਫੈਸਲਾ ਕੀਤਾ ਸੀ ਕਿ ਆਪਣੀ ਨਿੱਤ ਦਿਹਾੜੀ ਦੇ ਕਾਰਜਾਂ – ਜਿਵੇਂ ਖਾਣਾ ਖਾਣ ਅਤੇ ਪਾਖਾਨਾ ਵਰਤਣ ਲਈ – ਲਈ ਜਿਨ੍ਹਾਂ ਅਪਾਹਜ ਸਵਾਰੀਆਂ ਨੂੰ ਮਦਦ ਦੀ ਲੋੜ ਪਵੇ ਉਨ੍ਹਾਂ ਨੂੰ ਆਪਣੇ ਸੇਵਾਦਾਰ ਵਾਸਤੇ ਇੱਕ ਸੀਟ ਬਿਨਾ ਕਿਸੇ ਵਧੀਕ ਖਰਚੇ ਦੇ ਦਿੱਤੀ ਜਾਵੇ। ਸੀ.ਟੀ.ਏ. ਨੇ ਇਹ ਫੈਸਲਾ ਵੀ ਕੀਤਾ ਕਿ ਜਿਹੜੇ ਵਿਅਕਤੀਆਂ ਲਈ ਮੋਟਾਪਾ ਇੱਕ ਬਿਮਾਰੀ ਹੋ ਚੁੱਕਾ ਹੋਵੇ, ਅਤੇ ਜਿਹੜੇ ਇੱਕ ਸੀਟ ਵਿੱਚ ਫਸ ਨਾ ਸਕਣ, ਉਨ੍ਹਾਂ ਨੂੰ ਦੂਜੀ ਸੀਟ ਬਿਨਾ ਕਿਸੇ ਵਧੀਕ ਖਰਚ ਦੇ ਦਿੱਤੀ ਜਾਵੇ। “ਇੱਕ ਬੰਦਾ, ਇੱਕ ਸੀਟ” ਵਾਲ਼ੀ ਨੀਤੀ ਨੇ ਬੜੀ ਵੱਡੀ ਬਹਿਸ ਛੇੜ ਦਿੱਤੀ ਹੈ। http://www.theglobeandmail.com/servlet/story/RTGAM.20081211.wlpicard11/BNStory/
specialScienceandHealth/home


‘ਹਜ਼ਾਰਾਂ ਹੀ ਮੌਤਾਂ “ਮੁਫਤ ਦੇ ਭਾਅ” ਮਿਲ਼ਣ ਵਾਲ਼ੀ ਦਵਾਈ ਨਾਲ ਰੁਕ ਸਕਦੀਆਂ ਹਨ’

ਵਿਨੀਪੈੱਗ ਦੇ ਦੋ ਡਾਕਟਰਾਂ ਮੁਤਾਬਕ 10 ਡਾਲਰ ਦੀ ਇੱਕ ਦਵਾਈ ਵਿੱਚ ਜਾਨ ਲੇਵਾ ਛੂਤ ਰੋਗਾਂ ਤੋਂ ਗੰਭੀਰ ਰੂਪ ਵਿੱਚ ਬਿਮਾਰ ਹਜ਼ਾਰਾਂ ਹੀ ਕੈਨੇਡਾ ਵਾਸੀਆਂ ਨੂੰ ਬਚਾਉਣ ਦੀ ਗੁੰਜਾਇਸ਼ ਹੈ। ਬੇਹੱਦ ਦੇਖ-ਰੇਖ ਵਾਲ਼ੇ ਵਾਰਡਾਂ ਵਿੱਚ ਮੌਤ ਹੋਣ ਦੇ ਸਭ ਤੋਂ ਵਧੇਰੇ ਕਾਰਣਾਂ ਵਿੱਚ ਖੂਨ ਵਿੱਚ ਜ਼ਹਿਰ ਫੈਲਣਾ ਜਾਂ ਸੈਪਸਿਸ ਰੋਗ ਦੂਜੇ ਨੰਬਰ `ਤੇ ਹੈ। ਕਿਰਮ ਨਾਸ਼ਕਾਂ ਤੋਂ ਇਲਾਵਾ ਇਸ ਵੇਲ਼ੇ ਸਿਰਫ ਇੱਕ ਹੀ ਦਵਾਈ ਹੈ ਜਿਸ ਨੂੰ ਸੈਪਸਿਸ ਦੇ ਇਲਾਜ ਲਈ ਮਨਜ਼ੂਰ ਕੀਤਾ ਗਿਆ ਹੈ, ਅਤੇ ਸਿਰਫ ਇੱਕ ਮਰੀਜ਼ ਦਾ ਹੀ ਇਸ `ਤੇ 10,000 ਡਾਲਰ ਦਾ ਖਰਚ ਆ ਜਾਂਦਾ ਹੈ।
http://www.canada.com/calgaryherald/story.html?id=d6f6fdd7-2156-4b7a-a40b-eb386dc7047c 


ਮਾਹਿਰ ਹਰ ਕਿਸੇ ਦੀ ਦਿਮਾਗੀ ਕਾਬਲੀਅਤ ਵਧਾਏ ਜਾਣ ਦੀ ਹਿਮਾਇਤ ਕਰਦੇ ਹਨ


ਤੁਹਾਡਾ ਬੇਟਾ ਹਾਈ ਸਕੂਲ ਦੇ ਆਖ਼ਰੀ ਸਾਲ ਵਿੱਚ ਹੈ ਅਤੇ ਦੱਸਦਾ ਹੈ ਕਿ ਬਾਕੀ ਵਿਦਿਆਰਥੀ ਪੜ੍ਹਾਈ ਅਤੇ ਇਮਤਿਹਾਨ ਦੇਣ ਵਿੱਚ ਮਨ ਲਗਾਉਣ ਵਿੱਚ ਮਦਦ ਵਾਸਤੇ ਰਿਟਾਲਿਨ ਨਾਮ ਦੀ ਦਵਾਈ ਲੈ ਰਹੇ ਹਨ। ਦਵਾਈ ਨਾਲ ਉਸ ਨੂੰ ਆਪਣੀ ਮਰਜ਼ੀ ਦੀ ਯੂਨੀਵਰਸਿਟੀ ਵਿੱਚ ਦਾਖ਼ਲ ਹੋਣ ਅਤੇ ਵਜ਼ੀਫਾ ਜਿੱਤਣ ਵਿੱਚ ਮਦਦ ਮਿਲ਼ ਸਕਦੀ ਹੈ। ਉਹ ਇਸ ਨੂੰ ਅਜ਼ਮਾਉਣਾ ਚਾਹੁੰਦਾ ਹੈ। ਤੁਹਾਡਾ ਕੀ ਖਿਆਲ ਹੈ?
http://www.theglobeandmail.com/servlet/story/RTGAM.20081212.wldrugs12/BNStory/
specialScienceandHealth/home


ਸਮੁੰਦਰ ਪਾਰ ਤੋਂ ਬੱਚਿਆਂ ਦੇ ਪਾਲਣ ਪੋਸ਼ਣ ਦਾ ਦੁਖ

ਭਾਰਤ ਅਤੇ ਚੀਨ ਤੋਂ ਆਏ ਸੈਂਕੜੇ ਨੌਜਵਾਨ ਅਪ੍ਰਵਾਸੀਆਂ ਲਈ ਆਪਣੇ ਬੱਚਿਆਂ ਤੋਂ ਦੂਰ ਰਹਿ ਕੇ ਉਹਨਾਂ ਦਾ ਪਾਲਣ-ਪੋਸ਼ਣ ਕਰਨਾ ਇੱਕ ਆਮ ਗੱਲ ਹੈ। ਇਹ ਅਪ੍ਰਵਾਸੀ ਕੈਨੇਡਾ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਲਈ ਬੱਚਿਆਂ ਤੋਂ ਵਿਛੋੜੇ ਨੂੰ ਸਹਿਣ ਕਰਦੇ ਹਨ। http://www.thestar.com/article/537552


‘ਬਦਮਾਸ਼’ ਸਟੈਮ ਸੈਲ ਕਲਿਨਿਕਾਂ ਉੱਪਰ ਕਾਰਵਾਈ ਦੀ ਮੰਗ

ਇਲਾਜ ਦੇ ਫਾਇਦੇ ਵਧਾ-ਚੜ੍ਹਾ ਕੇ ਅਤੇ ਖਤਰੇ ਘੱਟ ਕਰ ਕੇ ਦੱਸੇ ਜਾਂਦੇ ਹਨ, ਅਧਿਐਨ ਕਰਤਾਵਾਂ ਦੀ ਚੇਤਾਵਨੀ ਅਧਿਐਨ ਕਰਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਪਾਰਕਿੰਸਨ ਦੀ ਬਿਮਾਰੀ ਤੋਂ ਲੈ ਕੇ ਰੀੜ੍ਹ ਦੀ ਹੱਡੀ ਦੀ ਸੱਟ ਤਕ ਹਰ ਤਕਲੀਫ ਲਈ ਮਹਿੰਗੇ ਇਲਾਜ ਦੱਸਣ ਵਾਲੇ ਸਟੈਮ ਸੈਲ ਕਲਿਨਿਕ, ਸੈਲਾਂ ਦੇ ਫਾਇਦਿਆਂ ਨੂੰ ਬਹੁਤ ਵਧਾ-ਚੜ੍ਹਾ ਕੇ ਦੱਸਦੇ ਹਨ ਪਰ ਉਸ ਤੋਂ ਹੋ ਸਕਣ ਵਾਲੇ ਨੁਕਸਾਨਾਂ ਨੂੰ ਬਹੁਤ ਘੱਟ ਕਰ ਕੇ ਦੱਸਦੇ ਹਨ। http://www.canada.com/topics/bodyandhealth/story.html?id=1031389


ਬਿਲਡਿੰਗ ਸਮੱਗਰੀ ਦੇ ਕਾਰਨ ਬਹੁਤ ਵਾਰੀ ਘਰ ਦੇ ਅੰਦਰ ਦੀ ਹਵਾ ਫੌਰਮੈਲਡੀਹਾਈਡ  ਨਾਲ ਦੂਸ਼ਿਤ

ਕਈ ਖਪਤਕਾਰਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਕਿ ਇੱਕ ਆਮ ਘਰ ਵਿੱਚ ਵਰਤੋਂ ਦੀਆਂ ਕਈ ਚੀਜਾਂ ਨੂੰ ਸੁਰੱਖਿਅਤ ਰੱਖਣ ਲਈ ਆਮ ਵਰਤੀਆਂ ਜਾਣ ਵਾਲੀਆਂ ਕਈ ਸਮੱਗਰੀਆਂ ਵਿੱਚ ਫੌਰਮੈਲਡੀਹਾਈਡ ਹੁੰਦਾ ਹੈ ਜੋ ਇਕ ਜ਼ਹਿਰ ਅਤੇ ਕੈਂਸਰ ਕਰ ਸਕਣ ਵਾਲਾ ਅੰਸ਼ ਹੈ। ਨਤੀਜੇ ਵਜੋਂ, ਘਰ ਦੀਆਂ ਕਈ ਚੀਜਾਂ – ਫਰਨੀਚਰ ਤੋਂ ਲੈ ਕੇ ਬਿਸਤਰੇ ਦੀ ਚਾਦਰ ਤਕ – ਫੌਰਮੈਲਡੀਹਾਈਡ ਦਾ ‘ਧੂਆਂ’ ਛੱਡਦੀਆਂ ਹਨ ਜੋ ਪਰਿਵਾਰ ਅਤੇ ਬੱਚਿਆਂ ਦੀ ਸਿਹਤ ਲਈ ਨੁਕਸਾਨਦੇਹ ਹੈ। http://www.naturalnews.com/023202.html


ਮਾਈਗ੍ਰੇਨ ਸਿਰ ਦਰਦਾਂ ਅਤੇ ਛਾਤੀਆਂ ਦੀ ਕੈਂਸਰ ਦਰਮਿਆਨ ਕੜੀ

ਸਿਆਟਲ ਦੇ ਫ੍ਰੈੱਡ ਹੱਚੀਸਨ ਕੈਂਸਰ ਰਿਸਰਚ ਸੈਂਟਰ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਔਰਤਾਂ ਨੂੰ ਮਾਈਗ੍ਰੇਨ ਵਾਲ਼ੇ ਸਿਰ ਦਰਦ ਹੁੰਦੇ ਰਹੇ ਹਨ, ਬਾਕੀ ਔਰਤਾਂ ਨਾਲੋਂ ਉਨ੍ਹਾਂ ਵਿੱਚ ਛਾਤੀਆਂ ਦੀ ਕੈਂਸਰ ਹੋਣ ਦੀ ਗੁੰਜਾਇਸ਼ ਬਹੁਤ ਘੱਟ ਹੈ। http://www.canada.com/topics/bodyandhealth/story.html?id=f8005a9c-c808-4890-b2b1-2ee674e3c263


ਰੈਕਸਡੇਲ ਵਿਮੈਨਜ਼ ਸੈਂਟਰ

ਸਤੰਬਰ 2008 ਵਿੱਚ ਕੈਨੇਡੀਅਨ ਸਰਕਾਰ ਨੇ ਟੋਰੰਟੋ ਵਿਚਲੇ ਰੈਕਸਡੇਲ ਵਿਮੈਨਜ਼ ਸੈਂਟਰ ਲਈ ਪੈਸਾ ਦੇਣ ਦਾ ਐਲਾਨ ਕੀਤਾ ਸੀ। ਵਸੇਬਾ ਸੇਵਾਵਾਂ, ਜਿਨ੍ਹਾਂ ਵਿੱਚ ਕਮਿਊਨਿਟੀ ਵਸੀਲਿਆਂ ਤਕ ਭੇਜਿਆ ਜਾਣਾ, ਮਸ਼ਵਰਾ ਅਤੇ ਸੇਧ, ਰੋਜ਼ਗਾਰ ਨਾਲ ਸੰਬੰਧਤ ਸੇਵਾਵਾਂ, ਅਤੇ ਨਵੇਂ ਆਉਣ ਵਾਲ਼ੇ ਨੌਜਵਾਨਾਂ ਲਈ ਬੋਲੀ ਦੀ ਸਿਖਲਾਈ ਸ਼ਾਮਲ ਹੈ, ਲਈ 52 ਲੱਖ ਡਾਲਰ ਤੋਂ ਵੀ ਵਧੇਰੇ ਲਾਏ ਜਾ ਰਹੇ ਹਨ। ਪੇਸ਼ ਵਸੇਬਾ ਸੇਵਾਵਾਂ ਵਧੇਰਾ ਕਰ ਕੇ ਨਵੀਆਂ ਆਉਣ ਵਾਲੀਆਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੈਨੇਡੀਅਨ ਸਮਾਜ ਦੇ ਆਪਣੇ ਪੈਰਾਂ `ਤੇ ਖੜ੍ਹੇ ਮੈਂਬਰ ਬਣਾਉਣ ਵੱਲ ਸੇਧੀਆਂ ਗਈਆਂ ਹਨ। http://www.cic.gc.ca/EnGLIsh/department/media/releases/2008/2008-09-05e.asp


“ਬਹੁਤੇ ਓਨਟੇਰੀਓ ਵਾਸੀ ਬਿਮਾਰ ਪੈਣ ਦੇ ਦੋ ਦਿਨ ਦੇ ਵਿੱਚ-ਵਿੱਚ ਆਪਣੇ ਡਾਕਟਰ ਨੂੰ ਨਹੀਂ ਮਿਲ ਸਕਦੇ। ਕਈਆਂ ਨੂੰ ਤਾਂ ਕੋਈ ਡਾਕਟਰ ਲੱਭਣ ਲਈ ਹੀ ਸਹਾਰੇ ਦੀ ਲੋੜ ਪੈਂਦੀ ਹੈ।” ਇਹ ਗੱਲ ਓਨਟੇਰੀਓ ਹੈਲਥ ਕੁਆਲਿਟੀ ਕੌਂਸਲ ਦੀ 2008 ਦੀ ਸਾਲਾਨਾ ਰਿਪੋਰਟ “2008 ਕਿਊਮਾਨੀਟਰ” (Qmonitor) ਵਿੱਚ ਦੱਸੀ ਗਈ ਹੈ। ਸਾਰ ਨਾਲ ਨੱਥੀ ਹੈ।


ਮਾਲਟਨ ਸੀ.ਐੱਚ.ਸੀ. ਦਾ ਸੇਵਾਵਾਂ ਪੇਸ਼ ਕਰਨ ਦਾ ਪ੍ਰਸਤਾਵਿਤ ਢਾਂਚਾ “ਹੱਲ-ਮੁਖੀ ਦੇਖ-ਰੇਖ਼” ਵਾਲ਼ਾ ਹੈ ਜਿਸ ਨਾਲ ਮੁਵੱਕਲ ਉਸ ਵਕਤ ਆਪਣੀ ਮਰਜ਼ੀ ਦੇ ਕਿਸੇ ਸੇਵਾ ਪੇਸ਼ ਕਰਨ ਵਾਲ਼ੇ ਨੂੰ ਮਿਲ ਸਕਦੇ ਹਨ ਜਦੋਂ ਉਨ੍ਹਾਂ ਨੂੰ ਉਸ ਦੀ ਲੋੜ ਹੋਵੇ।


ਜ਼ਿੰਦਗੀ ਭਰ ਸਿਗਰਟਾਂ ਉੱਤੇ ਲਾਏ ਜਾਣ ਵਾਲ਼ੇ ਪੈਸੇ ਦੀ ਤੁਲਨਾ ਉਸ ਧਨ ਨਾਲ ਕਰ ਕੇ ਵੇਖੋ ਜਿਹੜਾ ਇਸ ਪੈਸੇ ਨੂੰ ਕਿਸੇ ਲਾਭ-ਹਿਤ ਲਾਉਣ ਨਾਲ ਕਮਾਇਆ ਜਾਣਾ ਸੀ। ਜ਼ਿੰਦਗੀ ਭਰ ਵਿੱਚ ਆਪਣੀਆਂ ਸਿਗਟਾਂ ਪੀਣ ਦੀ ਆਦਤ ਦੀ ਕੀਮਤ ਪਤਾ ਲਾਉਣ ਲਈ http://www.healthyontario.com/HealthTools.aspx ਵੈੱਬਸਾਈਟ ਵੇਖੋ।


19 ਮਈ 2008 – ਕਮਿਊਨਿਟੀ ਹੈਲਥ ਸੈਂਟਰ ਸਿਹਤ ਦੇਖ-ਰੇਖ ਹਾਸਲ ਕਰਨ ਦੀ ਵਧੀ ਹੋਈ ਕਾਬਲੀਅਤ ਪਹੁੰਚ ਨੂੰ ਉਜਾਗਰ ਕਰਦੇ ਹਨ। ਵਧੇਰੇ ਵੇਰਵੇ ਲਈ http://www.aohc.org/aohc/index.aspx?ArticleID=287&lang=en-CA ਵੇਖੋ।